ਪਟਿਆਲਾ 'ਚ ਗਰਮਾਇਆ ਮਾਹੌਲ, ਕਿਸਾਨਾਂ ਨੇ ਠੇਕੇ ਅਤੇ ਪੈਟਰੋਲ ਪੰਪ ਕਰਵਾਏ ਬੰਦ
Monday, Dec 30, 2024 - 12:05 PM (IST)
ਪਟਿਆਲਾ (ਪਰਮੀਤ) : ਪੰਜਾਬ ਬੰਦ ਦੌਰਾਨ ਪਟਿਆਲਾ ਦੇ ਭਾਦਸੋਂ ਰੋਡ ’ਤੇ ਖੁੱਲ੍ਹੇ ਪੈਟਰੋਲ ਪੰਪ ਅਤੇ ਸ਼ਰਾਬ ਦੇ ਠੇਕੇ ਕਿਸਾਨਾਂ ਨੇ ਜ਼ਬਰੀ ਬੰਦ ਕਰਵਾ ਦਿੱਤੇ। ਸਵੇਰੇ ਜਿਹੜੇ ਪੈਟਰੋਲ ਪੰਪਾਂ ’ਤੇ ਵਾਹਨਾਂ ਵਿਚ ਤੇਲ ਪਾਇਆ ਜਾ ਰਿਹਾ ਸੀ, ਹੁਣ ਉਸ ਪੰਪ ਦੇ ਬਾਹਰ ਰੱਸੀ ਬੰਨ ਕੇ ਪੰਪ ਬੰਦ ਕਰ ਦਿੱਤੇ ਗਏ ਹਨ। ਇਸੇ ਤਰੀਕੇ ਖੁੱਲ੍ਹਿਆ ਸ਼ਰਾਬ ਦਾ ਠੇਕਾ ਅਤੇ ਇਕ ਢਾਬਾ ਵੀ ਕਿਸਾਨਾਂ ਨੇ ਜ਼ਬਰੀ ਬੰਦ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਬੰਦ ਦੌਰਾਨ ਪਟਿਆਲਾ 'ਚ ਪੈ ਗਿਆ ਰੌਲਾ, ਤਣਾਅਪੂਰਨ ਹੋਇਆ ਮਾਹੌਲ
ਇਸ ਦੌਰਾਨ ਪਟਿਆਲਾ ਵਿਚ ਸਰਕਾਰੀ ਬੈਂਕ ਖੁੱਲ੍ਹੇ ਵੇਖੇ ਗਏ ਸਨ। ਇਹ ਵੀ ਰਿਪੋਰਟਾਂ ਹਨ ਕਿ ਕਿਸਾਨ ਬੈਂਕਾਂ ਨੂੰ ਵੀ ਜ਼ਬਰੀ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਟਿਆਲਾ ਦੀ ਛੋਟੀ ਬਾਰਾਦਰੀ ਵਿਚ ਕੁਝ ਬੈਂਕ ਤਾਂ ਕਿਸਾਨਾਂ ਨੇ ਬੰਦ ਕਰਵਾ ਦਿੱਤੇ ਪਰ ਕੁਝ ਸਰਕਾਰੀ ਬੈਂਕ ਖੁੱਲ੍ਹੇ ਸਨ। ਜਿਨ੍ਹਾਂ ਨੂੰ ਕਿਸਾਨਾਂ ਵਲੋ ਬੰਦ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਛੋਟੀ ਬਾਰਾਦਰੀ ਇਲਾਕੇ ਵਿਚ ਖੁੱਲ੍ਹੇ ਬੈਂਕ ਬੰਦ ਕਰਵਾਉਣ ਆਏ ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਬੇਹੱਦ ਸਾਵਧਾਨ ਰਹਿਣ ਦੀ ਲੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e