ਪਟਿਆਲਾ ਦੀ ਨੂੰਹ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ''ਮਿਸੇਜ਼ ਏਸ਼ੀਆ'' ਦਾ ਖਿਤਾਬ (ਤਸਵੀਰਾਂ)
Friday, Aug 04, 2017 - 01:01 PM (IST)
ਪਟਿਆਲਾ— ਪਟਿਆਲਾ ਦੀ ਨੂੰਹ ਮੋਨਿਕਾ ਕਥੂਰੀਆ ਨੇ 'ਮਿਸੇਜ਼ ਏਸ਼ੀਆ ਕੰਟਰੀ ਵਾਈਡ-2017' ਦਾ ਖਿਤਾਬ ਜਿੱਤ ਕੇ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਂ ਏਸ਼ੀਆ ਭਰ ਵਿਚ ਰੌਸ਼ਨ ਕਰ ਦਿੱਤਾ ਹੈ। ਇਹ ਬਿਊਟੀ ਮੁਕਾਬਲਾ ਏ. ਸੀ. ਐੱਸ. ਕਾਰਪੋਰੇਸ਼ਨ ਦੀ ਮੁਖੀ ਡਾ. ਅਬਰਾਹਿਮ ਦੀ ਅਗਵਾਈ ਹੇਠ ਨਵੀਂ ਦਿੱਲੀ ਵਿਚ ਕਰਵਾਇਆ ਗਿਆ ਸੀ। ਮੋਨਿਕਾ ਦਾ ਪਟਿਆਲਾ ਵਿਖੇ ਪਹੁੰਚਣ 'ਤੇ ਉਨ੍ਹਾਂ ਦੇ ਪਤੀ ਪਰਵੀਤ ਕਥੂਰੀਆ ਅਤੇ ਫੈਸ਼ਨ ਜਗਤ ਦੀਆਂ ਹਸਪਤੀਆਂ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੋਨਿਕਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2015 ਵਿਚ ਉਨ੍ਹਾਂ ਵੱਲੋਂ 'ਮਿਸੇਜ਼ ਇੰਡੀਆ ਬਿਊਟੀ ਕੁਈਨ' ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ। ਉਸ ਸਮੇਂ ਉਸ ਨੂੰ ਦੇਸ਼ ਭਰ 'ਚੋਂ ਸਰਬੋਤਮ ਸੁੰਦਰ ਅੱਖਾਂ (ਮੋਸਟ ਬਿਊਟੀਫੁੱਲ ਆਈਜ਼) ਦੇ ਖਿਤਾਬ ਨਾਲ ਨਿਵਾਜ਼ਿਆ ਗਿਆ ਸੀ। ਇਸ ਤੋਂ ਬਾਅਦ 'ਮਿਸੇਜ਼ ਏਸ਼ੀਆ ਕੰਟਰੀ ਵਾਈਡ-2017' ਵਿਚ ਉਸ ਦੀ ਵਾਇਲਡ ਕਾਰਜ ਵਜੋਂ ਐਂਟਰੀ ਹੋਈ। ਫਾਈਨਲ ਮੁਕਾਬਲੇ 29 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਕਰਵਾਏ ਗਏ, ਜਿੱਥੋਂ ਉਸ ਨੂੰ 'ਮਿਸੇਜ਼ ਏਸ਼ੀਆ ਕੰਟਰੀ ਵਾਈਡ-2017' ਚੁਣਿਆ ਗਿਆ। ਉਸ ਨੇ ਦੱਸਿਆ ਕਿ ਭਵਿੱਖ ਵਿਚ 'ਮਿਸੇਜ਼ ਯੂਨਾਈਟਿਡ ਨੇਸ਼ਨ' ਦਾ ਖਿਤਾਬ ਹਾਸਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
