ਪਟਿਆਲਾ ਦੀਆਂ ਸਾਰੀਆਂ ਸੀਟਾਂ ''ਤੇ ਜਿੱਤੀ ''ਆਮ ਆਦਮੀ ਪਾਰਟੀ'', ਜਾਣੋ ਸਾਰੀਆਂ ਸੀਟਾਂ ਦਾ ਵੇਰਵਾ
Thursday, Mar 10, 2022 - 07:08 PM (IST)
ਪਟਿਆਲਾ (ਬਲਜਿੰਦਰ) : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਲੰਘੀ 20 ਫਰਵਰੀ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਮਗਰੋਂ ਐਲਾਨੇ ਗਏ ਨਤੀਜਿਆਂ 'ਚ ਪਟਿਆਲਾ ਜ਼ਿਲ੍ਹੇ ਦੇ ਸਮੂਹ 8 ਵਿਧਾਨ ਸਭਾ ਹਲਕਿਆਂ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇੱਥੇ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਚੋਣ ਆਬਜ਼ਰਵਰਾਂ ਦੀ ਨਿਗਰਾਨੀ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਮੇਤ ਉਮੀਦਵਾਰਾਂ ਤੇ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ਵਿੱਚ ਸਮੂਹ ਰਿਟਰਨਿੰਗ ਅਧਿਕਾਰੀਆਂ ਨੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਈ। ਰਿਟਰਨਿੰਗ ਅਧਿਕਾਰੀਆਂ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਸੌਂਪੇਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਅਤੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਪੂਰੀ ਕਰਨ ਲਈ ਸਹਿਯੋਗ ਦੇਣ ਲਈ ਜ਼ਿਲ੍ਹੇ ਦੇ ਸਮੂਹ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ ਕੀਤਾ ਹੈ। ਹਲਕਾ ਪਟਿਆਲਾ-115 ਦੀਆਂ ਵੋਟਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਚਰਨਜੀਤ ਸਿੰਘ ਨੇ ਦੱਸਿਆ ਕਿ ਕੁੱਲ ਪਈਆਂ 103630 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਕੁੱਲ 48104 ਵੋਟਾਂ ਪ੍ਰਾਪਤ ਕਰਕੇ ਅਤੇ 19873 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।
ਇਸ ਤੋਂ ਬਿਨ੍ਹਾਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ 28231 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਰਪਾਲ ਜੁਨੇਜਾ ਨੂੰ 11835 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਨੂੰ 9871 ਵੋਟਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਨੌਨਿਹਾਲ ਸਿੰਘ ਨੂੰ 2191 ਵੋਟਾਂ,ਲੋਕ ਇਨਸਾਫ਼ ਪਾਰਟੀ ਦੇ ਪਰਮਜੀਤ ਸਿੰਘ ਨੂੰ 79 ਵੋਟਾਂ ਪਈਆਂ ਅਤੇ ਜਨ ਆਸਰਾ ਪਾਰਟੀ ਦੇ ਯੋਗੇਸ਼ ਕੁਮਾਰ ਨੂੰ 95 ਵੋਟਾਂ ਪਈਆਂ, ਜਦੋਂ ਕਿ ਆਜ਼ਾਦ ਉਮੀਦਵਾਰ ਸੋਨੂੰ ਨੂੰ 104, ਗੁਰਮੁੱਖ ਸਿੰਘ ਨੂੰ 88 ਵੋਟਾਂ, ਜਸਬੀਰ ਸਿੰਘ ਨੂੰ 100 ਵੋਟਾਂ, ਜਗਦੀਸ਼ ਕੁਮਾਰ ਨੂੰ 572 ਵੋਟਾਂ, ਜੋਤੀ ਤਿਵਾੜੀ ਨੂੰ 140, ਦਵਿੰਦਰ ਸਿੰਘ ਨੂੰ 193, ਪ੍ਰੋ. ਪੰਕਜ ਮਹਿੰਦਰੂ ਨੂੰ 189, ਮੱਖਣ ਸਿੰਘ ਨੂੰ 283 ਵੋਟਾਂ, ਮਾਲਵਿੰਦਰ ਸਿੰਘ ਨੂੰ 352 ਅਤੇ ਰਵਿੰਦਰ ਸਿੰਘ ਨੂੰ 287 ਵੋਟਾਂ, ਜਦਕਿ ਨੋਟਾ ਨੂੰ 754 ਵੋਟਾਂ ਪਈਆਂ ਹਨ। ਹਲਕਾ ਰਾਜਪੁਰਾ-111 ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ ਪਈਆਂ 135884 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਨੇ ਕੁੱਲ 54834 ਵੋਟਾਂ ਪ੍ਰਾਪਤ ਕਰਕੇ ਤੇ 22493 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਜਗਦੀਸ਼ ਕੁਮਾਰ ਜੱਗਾ ਨੂੰ 32341 ਵੋਟਾਂ ਪ੍ਰਾਪਤ ਹੋਈਆਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਨੂੰ 28589 ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਚਰਨਜੀਤ ਸਿੰਘ ਬਰਾੜ ਨੂੰ 15006 ਵੋਟਾਂ ਮਿਲੀਆਂ। ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਗਜੀਤ ਸਿੰਘ ਨੂੰ 3344 ਵੋਟਾਂ ਅਤੇ ਲੋਕ ਇਨਸਾਫ਼ ਪਾਰਟੀ ਦੇ ਅਵਤਾਰ ਸਿੰਘ ਹਰਪਾਲਪੁਰ ਨੂੰ 247 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਨੂੰ 154, ਗੁਰਸੇਵਕ ਸਿੰਘ ਨੂੰ 289, ਡਾ. ਭਾਈ ਪਰਮਜੀਤ ਸਿੰਘ ਨੂੰ 661 ਅਤੇ ਪਰਵੀਨ ਕੁਮਾਰ ਨੂੰ 358 ਵੋਟਾਂ ਪਈਆਂ, ਜਦਕਿ ਨੋਟਾ ਨੂੰ 936 ਵੋਟਾਂ ਪਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : 'ਪਟਿਆਲਾ' 'ਚ ਕੈਪਟਨ ਨੂੰ ਪਛਾੜ 'ਆਪ' ਅੱਗੇ, ਮੁੱਖ ਮੰਤਰੀ ਚੰਨੀ ਦੇ ਭਰਾ ਤੀਜੇ ਨੰਬਰ 'ਤੇ
ਸਾਰੀਆਂ ਸੀਟਾਂ ਦਾ ਵੇਰਵਾ
ਪਟਿਆਲਾ ਸ਼ਹਿਰੀ ਤੋਂ 'ਆਪ' ਦੇ ਅਜੀਤਪਾਲ ਸਿੰਘ ਕੋਹਲੀ
ਪਟਿਆਲਾ ਦਿਹਾਤੀ ਤੋਂ 'ਆਪ' ਦੇ ਡਾ. ਬਲਬੀਰ ਸਿੰਘ
ਸਨੌਰ ਤੋਂ 'ਆਪ' ਦੇ ਹਰਮੀਤ ਸਿੰਘ ਪਠਾਣਮਾਜਰਾ
ਘਨੌਰ ਤੋਂ 'ਆਪ' ਦੇ ਗੁਰਲਾਲ ਘਨੌਰ
ਰਾਜਪੁਰਾ ਤੋਂ ਨੀਨਾ ਮਿੱਤਲ
ਸਮਾਣਾ ਤੋਂ ਚੇਤਨ ਸਿੰਘ ਜੌੜਾਮਾਜਰਾ
ਨਾਭਾ ਤੋਂ ਗੁਰਦੇਵ ਸਿੰਘ ਮਾਨ
ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ