ਪਟਿਆਲਾ ''ਚ ਪਟਾਕਿਆਂ ਦੀ ਵਿਕਰੀ ''ਤੇ ਰੋਕ: ਡੀ.ਸੀ

Friday, Oct 26, 2018 - 10:12 AM (IST)

ਪਟਿਆਲਾ ''ਚ ਪਟਾਕਿਆਂ ਦੀ ਵਿਕਰੀ ''ਤੇ ਰੋਕ: ਡੀ.ਸੀ

ਪਟਿਆਲਾ—ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਡੀ.ਸੀ. ਨੇ ਅਹਿਮ ਫੈਸਲਾ ਸੁਣਾਇਆ ਹੈ। ਡੀ.ਸੀ. ਨੇ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਹੁਣ ਪਟਿਆਾਲਾ 'ਚ ਪਟਾਕਿਆਂ ਦੀ ਵਿਕਰੀ ਸਬੰਧੀ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਾਕਾਰੀ ਆਦੇਸ਼ ਦੇ ਬਿਨਾਂ ਸ਼ਹਿਰ 'ਚ ਪਟਾਕਿਆਂ ਦੀ ਵਿਕਰੀ ਨਹੀਂ ਹੋਵੇਗੀ। ਪੰਜਾਬ ਅਤੇ ਹਰਿਆਣਾ ਦੀ ਹਾਈਕੋਰਟ 2017 ਦੇ ਆਦੇਸ਼ ਦੇ ਤਹਿਤ ਇਹ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ। ਕੋਰਟ ਮੁਤਾਬਕ ਦੀਵਾਲੀ 'ਤੇ ਲੋਕ 8 ਵਜੇ ਤੋਂ 10 ਵਜੇ ਤੱਕ, ਕ੍ਰਿਸਮਿਸ ਅਤੇ ਨਵੇਂ ਸਾਲ 'ਤੇ ਰਾਤੀ 11.45 ਤੋਂ 12.15 ਤੱਕ ਹੀ ਪਟਾਕੇ ਚਲਾ ਸਕਣਗੇ। ਇਸ ਦੇ ਇਲਾਵਾ ਕੋਈ ਵੀ ਪਟਾਕੇ ਵੇਚਣ ਵਾਲਾ ਦੁਕਾਨਦਾਰ ਆਨਲਾਈਨ ਪਟਾਕੇ ਨਹੀਂ ਵੇਚ ਸਕੇਗਾ।


Related News