ਗੱਡੀ ਪਿੱਛੇ ਕਰਨ ਤੋਂ ਹੋਈ ਵਾਰਦਾਤ ਨਾਲ ਕੰਬ ਗਿਆ ਪੂਰਾ ਸ਼ਹਿਰ, ਕਿਰਚਾਂ ਮਾਰ-ਮਾਰ ਕਤਲ
Tuesday, Aug 11, 2026 - 12:11 PM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਦੇਰ ਸ਼ਾਮ ਖਾਲਸਾ ਕਾਲੋਨੀ ਦੇ ਬਾਹਰ ਸਨੌਰ ਵਿਖੇ ਇਕ 25 ਸਾਲਾ ਨੌਜਵਾਨ ਦਾ 2 ਹੋਰ ਵਿਅਕਤੀਆਂ ਵੱਲੋਂ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਕਿ ਇਕ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ’ਚ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਸਨੌਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਖਾਲਸਾ ਮੁਹੱਲਾ ਵਿਖੇ ਗੱਡੀਆਂ ਧੋਣ ਵਾਲੀ ਇਕ ਦੁਕਾਨ ਦੇ ਬਾਹਰ ਗੱਡੀ ਨੂੰ ਅੱਗੇ-ਪਿੱਛੇ ਕਰਨ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਤੈਸ਼ ’ਚ ਆ ਕੇ ਬੱਬੀ ਅਤੇ ਪੱਪਣ ਨਾਂ ਦੇ 2 ਵਿਅਕਤੀਆਂ ਵੱਲੋਂ ਜਸ਼ਨ ਵਿਰਕ ਅਤੇ ਉਸ ਦੇ ਸਾਥੀ ਗੁਰਮੀਤ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਜਸ਼ਨ ਵਿਰਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਬਲਦੇਵ ਸਿੰਘ ਜੋ ਕਿ ਜਸ਼ਨ ਨੂੰ ਬਚਾਉਣ ਆਇਆ ਸੀ, ਵੀ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਵਿਭਾਗ ਨੇ ਇਨ੍ਹਾਂ ਚਰਚਿਤ ਦਵਾਈਆਂ 'ਤੇ ਲਗਾਈ ਰੋਕ, ਸਟਾਕ ਵੀ ਕੀਤਾ ਗਿਆ ਸੀਲ
ਸ਼ਰੇਆਮ ਹੋਏ ਇਸ ਕਤਲ ਤੋਂ ਬਾਅਦ ਸਨੌਰ ’ਚ ਦਹਿਸ਼ਤ ਦਾ ਮਾਹੌਲ ਹੈ। ਲੰਘੇ ਕੱਲ ਵੀ ਇਸੇ ਇਲਾਕੇ ’ਚ 2 ਧੜਿਆਂ ’ਚ ਝਗੜਾ ਹੋਇਆ ਸੀ। ਸਨੌਰ ਪੁਲਸ ਜਾਂਚ ਕਰ ਰਹੀ ਹੈ। ਪੁਲਸ ਵੱਲੋਂ ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ, ਸਾਹਮਣੇ ਆਈ ਪੂਰੀ ਸੂਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
