ਪਟਿਆਲਾ ''ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿਗਿਆ (ਤਸਵੀਰਾਂ)

Thursday, Jun 03, 2021 - 03:17 PM (IST)

ਪਟਿਆਲਾ (ਬਖਸ਼ੀ) : ਪਟਿਆਲਾ ਦੇ ਸਨੌਰੀ ਅੱਡਾ ਇਲਾਕੇ 'ਚ ਉਸ ਸਮੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਅਚਾਨਕ ਡਿਗ ਗਿਆ। ਇਸ ਹਾਦਸੇ ਦੌਰਾਨ 6 ਦੇ ਕਰੀਬ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਹਾਲਾਂਕਿ ਕਈ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇੱਥੇ 500 ਗਜ਼ ਦਾ ਸ਼ੋਅਰੂਮ ਤਿਆਰ ਹੋ ਰਿਹਾ ਸੀ। ਵੀਰਵਾਰ ਨੂੰ ਅਚਾਨਕ ਇਸ ਦਾ ਲੈਂਟਰ ਡਿਗ ਗਿਆ।

ਇਹ ਵੀ ਪੜ੍ਹੋ : ਦਰਦ ਨਾਲ ਤੜਫਣ ਲੱਗੀ ਟਰੇਨ 'ਚ ਸਫ਼ਰ ਕਰ ਰਹੀ ਗਰਭਵਤੀ, ਪਲੇਟਫਾਰਮ 'ਤੇ ਦਿੱਤਾ ਬੱਚੇ ਨੂੰ ਜਨਮ

PunjabKesari

ਫਾਇਰ ਬ੍ਰਿਗੇਡ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਦਾ ਕੰਮ ਕੀਤਾ ਗਿਆ। ਇਸ ਦੌਰਾਨ ਕਈ ਮਜ਼ਦੂਰਾਂ ਨੂੰ ਬਚਾ ਲਿਆ ਗਿਆ। ਮਲਬੇ ਹੇਠਾਂ ਆਏ ਮਜ਼ੂਦਰਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਤਾਂ ਉਹ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ 'ਮੁਲਾਜ਼ਮਾਂ' ਦੀਆਂ ਟੁੱਟੀਆਂ ਆਸਾਂ, ਫਿਰ ਪੱਲੇ ਪਈ ਨਿਰਾਸ਼ਾ

PunjabKesari

ਅਜੇ ਕਈ ਮਜ਼ਦੂਰਾਂ ਦੇ ਲੈਂਟਰ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਲਬੇ ਹੇਠੋਂ ਕੱਢੇ ਗਏ ਇਕ ਮਜ਼ਦੂਰ ਦੇ ਅਨੁਸਾਰ ਉਹ ਹੇਠਾਂ ਕੰਮ ਕਰ ਰਹੇ ਸੀ, ਜਦੋਂ ਲੈਂਟਰ ਡਿਗ ਗਿਆ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਪਾਲ ਖਹਿਰਾ ਸਣੇ 'ਆਪ' ਦੇ 3 ਬਾਗੀ ਵਿਧਾਇਕਾਂ ਨੇ ਫੜ੍ਹਿਆ ਕਾਂਗਰਸ ਦਾ ਹੱਥ

PunjabKesari

ਉਸ ਦੇ ਅਨੁਸਾਰ 4 ਦੇ ਕਰੀਬ ਵਿਅਕਤੀ ਹੇਠਾਂ ਕੰਮ ਕਰ ਰਹੇ ਸਨ। ਇਨ੍ਹਾਂ 'ਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News