ਪਟਿਆਲਾ: BJP ਆਗੂ ਹਰਿੰਦਰ ਕੋਹਲੀ ਦੀ ਪ੍ਰੈੱਸ ਕਾਨਫਰੰਸ, ਅੱਧਾ ਕਿਲੋਮੀਟਰ ਤੱਕ ਕਿਲ੍ਹੇ ਵਾਂਗ ਪੁਲਸ ਨੇ ਕੀਤੀ ਘੇਰਾਬੰਦੀ

Thursday, Apr 01, 2021 - 07:42 PM (IST)

ਪਟਿਆਲਾ: BJP ਆਗੂ ਹਰਿੰਦਰ ਕੋਹਲੀ ਦੀ ਪ੍ਰੈੱਸ ਕਾਨਫਰੰਸ, ਅੱਧਾ ਕਿਲੋਮੀਟਰ ਤੱਕ ਕਿਲ੍ਹੇ ਵਾਂਗ ਪੁਲਸ ਨੇ ਕੀਤੀ ਘੇਰਾਬੰਦੀ

ਪਟਿਆਲਾ (ਮਨਦੀਪ ਸਿੰਘ ਜੋਸਨ) : ਭਾਰਤੀ ਜਨਤਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਭਾਵੇਂ ਅੱਜ ਪਟਿਆਲਾ ਵਿਖੇ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਠੋਕ ਦਿੱਤਾ ਹੈ ਪਰ ਬੀ.ਜੇ.ਪੀ. ਨੂੰ ਕਿਸਾਨਾਂ ਦਾ ਇਨ੍ਹਾਂ ਵੱਡਾ ਡਰ ਹੈ ਕਿ ਅੱਜ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੇ ਘਰ ਵਿਖੇ ਹੋਈ ਪ੍ਰੈਸ ਕਾਨਫਰੰਸ ਲਈ ਪਟਿਆਲਾ ਪੁਲਸ ਨੇ ਕੋਹਲੀ ਦੇ ਘਰ ਨੂੰ ਪੂਰੀ ਤਰ੍ਹਾਂ ਕਿਲ੍ਹੇ ਵਾਂਗ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ 'ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ 'ਤੇ ਹਮਲਾ

PunjabKesari

ਹਰਿੰਦਰ ਕੋਹਲੀ ਦੇ ਘਰ ਦੇ ਬਾਹਰ ਸੜਕ ਉੱਤੇ ਹੀ ਪਟਿਆਲਾ ਪੁਲਸ ਦੇ ਸੁਪਰਡੈਂਟ ਆਫ ਪੁਲਸ ਵਰੂਣ ਸ਼ਰਮਾ ਅਤੇ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਚਾਰ ਦੇ ਕਰੀਬ ਡੀ.ਐਸੀ., ਇੱਕ ਦਰਜਨ ਹੋਰ ਪੁਲਸ ਅਫਸਰ ਅਤੇ 200 ਤੋਂ ਵੱਧ ਪੁਲਸ ਮੁਲਾਜ਼ਮ ਤੈਨਾਤ ਸਨ।
ਮਲੋਟ ਕਾਂਡ ਤੋਂ ਬਾਅਦ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪਟਿਆਲਾ ਪੁਲਸ ਕੋਈ ਵੀ ਰਿਸਕ ਨਹੀਂ ਸੀ ਲੈਣਾ ਚਾਹੁੰਦੀ, ਜਿਸ ਕਾਰਨ ਹਰਿੰਦਰ ਕੋਹਲੀ ਨੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਤੱਕ ਦੇ ਸਮੁੱਚੇ ਰਸਤਿਆਂ ਨੂੰ ਪੂਰੀ ਤਰ੍ਹਾਂ ਵੱਡੇ ਬੈਰੀਕੇਟ ਲਗਾ ਕੇ ਸੀਲ ਕਰ ਦਿੱਤਾ ਗਿਆ ਸੀ, ਜਿਨ੍ਹਾਂ 'ਤੇ ਭਾਰੀ ਪੁਲਸ ਫੋਰਸ ਤੈਨਾਤ ਕਰ ਦਿੱਤਾ ਗਿਆ ਸੀ। ਹਰਿੰਦਰ ਕੋਹਲੀ ਦੇ ਘਰ ਤੱਕ ਜਾਣ ਲਈ ਹਰ ਨਾਕੇ 'ਤੇ ਪੁਲਸ ਵੱਲੋਂ ਬਕਾਇਦਾ ਤੌਰ 'ਤੇ ਅੰਦਰ ਜਾਣ ਵਾਲੇ ਵਿਅਕਤੀ ਦਾ ਨਾਮ ਪਤਾ ਅਤੇ ਨੰਬਰ ਡਾਇਰੀ ਵਿੱਚ ਨੋਟ ਕੀਤਾ ਜਾ ਰਿਹਾ ਸੀ।ਬੜੇ ਲੰਬੇ ਸਮੇਂ ਬਾਅਦ ਅਜਿਹੀ ਸੁਰੱਖਿਆ ਨੇ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜਨ ਵਾਲੇ ਬੀ.ਜੇ.ਪੀ. ਦੇ ਨੇਤਾਵਾਂ ਨੂੰ ਸਵਾਲ ਕੀਤਾ ਹੈ ਕਿ 117 ਸੀਟਾਂ 'ਤੇ ਚੋਣ ਤਾਂ ਲੜਨਾ ਚਾਹੁੰਦੇ ਹਨ ਪਰ ਇਸ ਪ੍ਰੈਸ ਕਾਨਫਰੰਸ ਲਈ ਬੀਜੇਪੀ ਦੇ ਵਰਕਰਾਂ ਤੋਂ ਚਾਰ ਗੁਣਾ ਵੱਧ ਤੈਨਾਤ ਪੁਲਿਸ ਦਾ ਘੇਰਾ ਸੀ ਤੇ ਪੰਜਾਬ ਵਿੱਚ ਕਿਵੇਂ ਬੀਜੇਪੀ ਪ੍ਰਚਾਰ ਕਰੇਗੀ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

PunjabKesari

ਕਿਸਾਨ ਸਾਡੇ ਭਰਾ ਅਸੀਂ ਕਿਸਾਨਾਂ ਦੇ ਨਾਲ: ਜੀਵਨ ਗੁਪਤਾ
ਇਸ ਮੌਕੇ ਜੀਵਨ ਗੁਪਤਾ ਨੇ ਆਖਿਆ ਕਿ ਕਿਸਾਨ ਸਾਡੇ ਭਰਾ ਹਨ। ਮਲੋਟ ਵਿਖੇ ਵੀ ਕਾਂਗਰਸ ਦੀ ਸ਼ਹਿ 'ਤੇ ਕੁੱਝ ਗੁੰਡਿਆਂ ਨੇ ਹਮਲਾ ਕੀਤਾ ਸੀ ਤੇ ਅੱਜ ਵੀ ਪੁਲਸ ਸੁਰੱਖਿਆ ਪੱਖੋਂ ਆਪਣਾ ਕੰਮ ਕਰ ਰਹੀ ਹੈ ਪਰ ਅਸੀਂ ਪੂਰੀ ਤਰ੍ਹਾਂ ਨਿਡਰ ਹੋ ਕੇ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ। ਉਨ੍ਹਾਂ ਆਖਿਆ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਤੇ ਹੋਰ ਨੇਤਾ ਲਗਾਤਾਰ ਲੋਕਾਂ ਵਿੱਚ ਜਾ ਰਹੇ ਹਨ ਤੇ ਵਿਚਰ ਰਹੇ ਹਨ। ਗੁਪਤਾ ਨੇ ਕਿਹਾ ਕਿ ਬੀ.ਜੇ.ਪੀ. ਨੇ ਭਾਵੇਂ ਅਜੇ ਕਿਸੇ ਤਰ੍ਹਾਂ ਦੀ ਕੋਈ ਵੀ ਟਿਕਟ ਦੀ ਘੋਸ਼ਣਾ ਨਹੀਂ ਕੀਤੀ ਪਰ ਅਸੀਂ ਸਮੁੱਚੇ ਬੀ.ਜੇ.ਪੀ. ਦੇ ਨੇਤਾਵਾਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਲੋਕਾਂ ਵਿੱਚ ਜਾ ਕੇ ਕਾਂਗਰਸ ਸਰਕਾਰ ਦੀਆਂ ਘਟੀਆ ਨੀਤੀਆਂ ਦਾ ਪ੍ਰਚਾਰ ਕਰਨ। ਜਦੋਂ ਤੱਕ ਜੀਵਨ ਗੁਪਤਾ ਹਰਿੰਦਰ ਕੋਹਲੀ ਦੇ ਘਰ ਰਹੇ ਪੁਲਿਸ ਉਸੇ ਤਰ੍ਹਾਂ ਹਰ ਮੋਰਚੇ 'ਤੇ ਡਟੀ ਰਹੀ। ਜੀਵਨ ਗੁਪਤਾ ਦੇ ਜਾਣ ਤੋਂ ਬਾਅਦ ਹੀ ਪੁਲਿਸ ਅਧਿਕਾਰੀਆਂ ਦੇ ਸਾਂਸ ਵਿੱਚ ਸਾਹ ਆਇਆ ਤੇ ਉਨ੍ਹਾਂ ਨੇ ਇਹ ਨਾਕੇ ਚੁੱਕੇ।

ਇਹ ਵੀ ਪੜ੍ਹੋ: ਨਹੀਂ ਮਿਲ ਰਹੇ ਕੈਪਟਨ-ਸਿੱਧੂ ਦੇ ਸੁਰ, ਸਿੱਧੂ ਦੇ ਸੁਝਾਏ ਇਸ ਫਾਰਮੂਲੇ ਨੂੰ ਦਰਕਿਨਾਰ ਕਰ ਲਿਆ ਇਹ ਫ਼ੈਸਲਾ

PunjabKesari


author

Shyna

Content Editor

Related News