ਅਵਾਰਾਂ ਕੁੱਤਿਆਂ ਦਾ ਕਹਿਰ, ਬੱਚੀ ਦਾ ਜਬਾੜਾ ਉਖਾੜਿਆ

Saturday, Feb 15, 2020 - 03:37 PM (IST)

ਅਵਾਰਾਂ ਕੁੱਤਿਆਂ ਦਾ ਕਹਿਰ, ਬੱਚੀ ਦਾ ਜਬਾੜਾ ਉਖਾੜਿਆ

ਪਟਿਆਲਾ : ਪਟਿਆਲਾ 'ਚ ਅਵਾਰਾਂ ਕੁੱਤਿਆਂ ਵਲੋਂ ਇਕ ਬੱਚੀ ਸਮੇਤ ਦੋ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਮਮਾਮਲਾ ਪਾਤੜਾਂ ਦੇ ਹਨ। ਪਹਿਲੇ ਮਾਮਲੇ 'ਚ ਇਕ ਬੱਚੀ ਜਦੋਂ ਆਪਣੇ ਘਰ ਦੇ ਬਾਹਰ ਦੂਜੇ ਬੱਚਿਆਂ ਨਾਲ ਖੇਡ ਰਹੀ ਸੀ ਤਾਂ ਅਵਾਰਾਂ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਸਾਢੇ ਤਿੰਨ ਸਾਲ ਦੀ ਰਾਣੀ ਨੂੰ ਕੁੱਤਿਆਂ ਨੇ ਇੰਨੀ ਬੁਰੀ ਤਰ੍ਹਾਂ ਨੋਚਿਆਂ ਕਿ ਜਬਾੜਾ ਉਖੜ ਗਿਆ। ਕੁੱਤੇ ਨੇ ਬੱਚੀ ਦੇ ਮੱਥੇ 'ਤੇ ਵੀ ਕੱਟਿਆ। ਆਲੇ-ਦੁਆਲੇ ਦੇ ਲੋਕਾਂ ਨੇ ਬੱਚੀ ਨੂੰ ਕੁੱਤਿਆਂ ਤੋਂ ਬਚਾਇਆ।
PunjabKesari
ਦੂਜਾ ਮਾਮਲੇ 'ਚ ਸ਼ਮਸ਼ਾਨ ਘਾਟ ਨੇੜੇ ਸਾਈਕਲ ਸਵਾਰ ਰਾਕੇਸ਼ 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਨੂੰ 27 ਜਗ੍ਹਾ ਤੋਂ ਕੁੱਤਿਆਂ ਨੇ ਵੱਢਿਆ ਹੈ। ਰਾਕੇਸ਼ ਮੁਤਾਬਕ ਰਾਹਗੀਰਾਂ ਨੇ ਉਸ ਨੂੰ ਕੁੱਤਿਆ ਤੋਂ ਛੁੱਡਵਾਇਆ। ਡਾਕਟਰਾਂ ਨੇ ਦੋਵਾਂ ਮਰੀਜ਼ਾਂ ਨੂੰ ਐਂਟੀ ਰੈਬਿਕ ਟੀਕਾ ਲਗਾ ਕੇ ਘਰ ਭੇਜ ਦਿੱਤਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਣ ਦੀ ਮੰਗ ਕੀਤੀ ਹੈ।


author

Baljeet Kaur

Content Editor

Related News