ਪਟਿਆਲਾ: ਆਸ਼ਾ ਵਰਕਰਾਂ ਅਤੇ ਪੁਲਸ ਵਿਚਾਲੇ ਧੱਕਾਮੁੱਕੀ

Thursday, Oct 18, 2018 - 05:23 PM (IST)

ਪਟਿਆਲਾ: ਆਸ਼ਾ ਵਰਕਰਾਂ ਅਤੇ ਪੁਲਸ ਵਿਚਾਲੇ ਧੱਕਾਮੁੱਕੀ

ਪਟਿਆਲਾ—ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸਥਿਤ ਆਵਾਸ ਮੋਤੀ ਮਹਿਲ ਦਾ ਘੇਰਾ ਕਰਨ ਜਾ ਰਹੀਆਂ ਆਸ਼ਾ ਵਰਕਰਾਂ ਨੂੰ ਜਦੋਂ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ।

PunjabKesari
ਜਾਣਕਾਰੀ ਮੁਤਾਬਕ ਆਸ਼ਾ ਵਰਕਰ ਜਦੋਂ ਮੋਤੀ ਮਹਿਲ ਦੇ ਵੱਲ ਵਧਣ ਲੱਗੀਆਂ ਤਾਂ ਉਨ੍ਹਾਂ ਨੂੰ ਰਸਤੇ 'ਚ ਰੋਕ ਲਿਆ। ਆਸ਼ਾ ਵਰਕਰਾਂ ਨੇ ਮਹਿਲਾ ਪੁਲਸ ਕਰਮਚਾਰੀਆਂ ਨਾਲ ਧੱਕਾਮੁੱਕੀ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹਿਲਾ ਕਰਮਚਾਰੀਆਂ ਨੇ ਲਾਠੀਆਂ ਦੇ ਸਹਾਰੇ ਆਸ਼ਾ ਵਰਕਰਾਂ ਨੂੰ ਰੋਕ ਰਹੀਆਂ ਹਨ। ਇਸ 'ਚ ਪੁਲਸ ਅਤੇ ਆਸ਼ਾ ਵਰਕਰਾਂ ਨਾਲ ਹੱਥੋਪਾਈ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬਾਅਦ ਪੁਲਸ ਵਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ।


Related News