ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 96 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

Wednesday, Sep 30, 2020 - 10:23 PM (IST)

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲਿਆਂ ਨਾਲੋਂ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਦਾ ਸਿਲਸਿਲਾ ਜਾਰੀ ਹੈ। ਅੱਜ ਜ਼ਿਲੇ ’ਚ 96 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ, ਜਿਸ ਦੇ ਮੁਕਾਬਲੇ ਮਹਾਮਾਰੀ ਨੂੰ ਮਾਤ ਪਾਉਣ ਵਾਲਿਆਂ ਦੀ ਗਿਣਤੀ 136 ਰਹੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 11565 ਹੋ ਗਈ ਹੈ, ਜਦਕਿ ਮਹਾਮਾਰੀ ’ਤੇ ਜਿੱਤ ਦਰਜ ਕਰਨ ਵਾਲਿਆਂ ਦੀ ਗਿਣਤੀ 9975 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 321 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 1269 ਹੈ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 96 ਕੇਸਾਂ ’ਚੋਂ 61 ਪਟਿਆਲਾ ਸ਼ਹਿਰ, 2 ਸਮਾਣਾ, 6 ਰਾਜਪੁਰਾ, 6 ਨਾਭਾ, ਬਲਾਕ ਭਾਦਸੋਂ ਤੋਂ 9, ਬਲਾਕ ਕੋਲੀ ਤੋਂ 4, ਬਲਾਕ ਕਾਲੋਮਾਜਰਾ ਤੋਂ 3, ਬਲਾਕ ਦੁਧਨਸਾਧਾਂ ਤੋਂ 4 ਅਤੇ ਬਲਾਕ ਸ਼ੁੱਤਰਾਣਾ ਤੋਂ 01 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 6 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 90 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱੱਸਿਆ ਕਿ ਪਟਿਆਲਾ ਸ਼ਹਿਰ ਦੇ ਹੀਰਾ ਬਾਗ, ਕੇਸਰ ਬਾਗ, ਪੁਰਾਣਾ ਬਿਸ਼ਨ ਨਗਰ, ਵਿਕਾਸ ਨਗਰ, ਏਕਤਾ ਨਗਰ, ਘੁੰਮਣ ਨਗਰ, ਅਰਜੁਨ ਨਗਰ, ਅਨੰਦ ਨਗਰ ਬੀ, ਸਫਾਬਾਦੀ ਗੇਟ, ਮਹਿੰਦਰਾ ਕੰਪਲੈਕਸ, ਤਫੱਜ਼ਲਪੁਰਾ, ਅਰੋਡ਼ਿਆਂ ਮੁਹੱਲਾ, ਐੱਸ. ਐੱਸ. ਟੀ. ਨਗਰ, ਯਾਦਵਿੰਦਰਾ ਕਾਲੋਨੀ, ਰੋਜ਼ ਐਵੀਨਊ, ਇੰਦਰਾਪੁਰੀ ਮੁਹੱਲਾ, ਪ੍ਰਤਾਪ ਨਗਰ, ਗਰੀਨ ਪਾਰਕ, ਆਫੀਸਰ ਕਾਲੋਨੀ, ਰਣਜੀਤ ਨਗਰ, ਡੀ. ਐੱਮ. ਡਬਲਿਊ, ਬਡੂੰਗਰ ਰੋਡ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਠਾਕੁਰ ਪੁਰਾ ਮੁਹੱਲਾ, ਨਿਊ ਐੱਸ. ਬੀ. ਐੱਸ. ਕਾਲੋਨੀ, ਵਾਰਡ ਨੰਬਰ 8, ਜੱਗੀ ਕਾਲੋਨੀ, ਆਰਿਆ ਸਮਾਜ, ਸਮਾਣਾ ਤੋਂ ਦਰਦੀ ਕਾਲੋਨੀ, ਨਾਭਾ ਤੋਂ ਭਾਈ ਵੀਰ ਸਿੰਘ ਕਾਲੋਨੀ, ਬੇਦੀਅਨ ਸਟਰੀਟ, ਕੋਰਟ ਰੋਡ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਕਾਲੋਨੀਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।

ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ ਇਕ ਕੋਵਿਡ ਪਾਜ਼ੇਟਿਵ ਮਰੀਜ਼ ਜੋ ਕਿ ਪਾਤਡ਼ਾਂ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਰਹਿਣ ਵਾਲਾ 50 ਸਾਲਾ ਪੁਰਸ਼ ਸੀ ਅਤੇ ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੀ ਮੌਤ ਹੋ ਗਈ ਹੈ।

ਹੁਣ ਲਏ ਤੱਕ ਸੈਂਪਲ 155683

ਨੈਗੇਟਿਵ 142468

ਪਾਜ਼ੇਟਿਵ 11565

ਮੌਤਾਂ 321

ਐਕਟਿਵ 1269

ਤੰਦਰੁਸਤ ਹੋਏ 9975


Bharat Thapa

Content Editor

Related News