ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 34 ਨਵੇਂ  ਮਾਮਲੇ ਆਏ ਸਾਹਮਣੇ

Tuesday, Dec 01, 2020 - 11:26 PM (IST)

ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 34 ਨਵੇਂ  ਮਾਮਲੇ ਆਏ ਸਾਹਮਣੇ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 34 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1030 ਰਿਪੋਰਟਾਂ ’ਚੋਂ 34 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 14650 ਹੋ ਗਈ ਹੈ। ਜ਼ਿਲੇ ਦੇ 80 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13720 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 500 ਹੈ।

ਪਾਜ਼ੇਟਿਵ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਤੋਂ 23, ਨਾਭਾ ਤੋਂ 4, ਸਮਾਣਾ ਤੋਂ 2, ਰਾਜਪੁਰਾ ਤੋਂ 1, ਸ਼ੁਤਰਾਣਾ ਤੋਂ 2 ਅਤੇ ਹਰਪਾਲਪੁਰ ਤੋਂ 1, ਦੁੱਧਨਸਾਧਾਂ ਤੋਂ 1 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 34 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਡਾ. ਮਲਹੋਤਰਾ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਲਾਹੌਰੀ ਗੇਟ, ਰਘਵੀਰ ਮਾਰਗ, ਗਰੀਨ ਵਿਊ ਕਾਲੋਨੀ, ਚਿਨਾਰ ਬਾਗ, ਫੀਲਖਾਨਾ ਰੋਡ, ਗੁਰਬਖਸ਼ ਕਾਲੋਨੀ, ਨੇਡ਼ੇ ਸੰਤ ਨਾਰਾਇਣ ਮੰਦਿਰ, ਅਮਨ ਕਾਲੋਨੀ, ਮਹਿੰਦਰਾ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਭਾਰਤ ਨਗਰ, ਸੈਂਚੁਰੀ ਐਨਕਲੇਵ, ਆਫਿਸਰ ਕਾਲੋਨੀ, ਮਾਡਲ ਵਾਊਨ, ਨਿਊ ਆਫਿਸਰ ਕਾਲੋਨੀ, ਨਿਹਾਲ ਬਾਗ, ਵਿਕਾਸ ਕਾਲੋਨੀ, ਨਿਊ ਲਾਲ ਬਾਗ ਕਾਲੋਨੀ, ਪੰਜਾਬੀ ਬਾਗ, ਮਜੀਨੀਆ ਐਨਕਲੇਵ, ਰਾਜਪੁਰਾ ਤੋਂ ਸੁੰਦਰ ਐਨਕਲੇਵ, ਨਾਭਾ ਤੋਂ ਟੀਚਰ ਕਾਲੋਨੀ, ਅਜੀਤ ਕਾਲੋਨੀ, ਸਰੈਣ ਦਾਸ ਕਾਲੋਨੀ, ਸਮਾਣਾ ਤੋਂ ਭਿੰਦਰ ਕਾਲੋਨੀ, ਪੀਰ ਗੌਡ਼ੀ ਮੁਹੱਲਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ ਇਕ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ। ਇਹ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ 75 ਸਾਲਾ ਪੁਰਸ਼ ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਬੀਮਾਰੀ ਨਾਲ ਪੀਡ਼੍ਹਤ ਸੀ ਅਤੇ ਰਜਿੰਦਰਾ ਹਸਪਤਾਲ ’ਚ ਦਾਖਲ ਸੀ। ਜ਼ਿਲੇ ’ਚ ਕੁੱਲ ਮੌਤਾਂ ਦੀ ਗਿਣਤੀ 430 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 2375 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,43,214 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 14,650 ਕੋਵਿਡ ਪਾਜ਼ੇਟਿਵ, 2,225,59 ਨੈਗੇਟਿਵ ਅਤੇ ਲਗਭਗ 2205 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਪਾਜ਼ੇਟਿਵ 14650

ਮੌਤਾਂ 430

ਤੰਦਰੁਸਤ ਹੋਏ 13720

ਐਕਟਿਵ 500


author

Bharat Thapa

Content Editor

Related News