ਪਟਿਆਲਾ ਜ਼ਿਲ੍ਹੇ ''ਚ ਬੁੱਧਵਾਰ ਨੂੰ ਕੋਰੋਨਾ ਦੇ 27 ਹੋਰ ਨਵੇਂ ਮਾਮਲੇ ਆਏ ਸਾਹਮਣੇ
Wednesday, Oct 07, 2020 - 11:21 PM (IST)
ਪਟਿਆਲਾ, (ਪਰਮੀਤ)- ਪਟਿਆਲਾ ਜ਼ਿਲੇ ਵਿਚ ਕੋਰੋਨਾ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ 12 ਹਜ਼ਾਰ ਦੇ ਨੇਡ਼ੇ ਪਹੁੰਚ ਗਈ ਹੈ ਅਤੇ ਅੱਜ 27 ਨਵੇਂ ਕੇਸ ਪਾਜ਼ੇਟਿਵ ਆਉਣ ਮਗਰੋਂ ਜ਼ਿਲੇ ਵਿਚ ਹੁਣ ਤੱਕ ਪਾਜ਼ੇਟਿਵ ਗਿਣਤੀ 11977 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 82 ਹੋਰ ਮਰੀਜ਼ਾਂ ਦੇ ਤੰਦਰੁਸਤ ਹੋਣ ਮਗਰੋਂ ਹੁਣ ਤੱਕ ਕੋਰੋਨਾ ਨੂੰ ਮਾਤ ਪਾਉਣ ਵਾਲਿਆਂ ਦੀ ਗਿਣਤੀ 10796 ਹੈ, ਮੌਤਾਂ ਦੀ ਗਿਣਤੀ 345 ਹੈ ਜਦੋਂਕਿ ਐਕਟਿਵ ਕੇਸਾਂ ਦੀ ਗਿਣਤੀ 836 ਹੈ।
ਇਹ ਆਏ ਪਾਜ਼ੇਟਿਵ
ਅੱਜ ਪਾਜ਼ੇਟਿਵ ਆਏ 27 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 10, ਰਾਜਪੁਰਾ ਤੋਂ 02, ਨਾਭਾ ਤੋਂ 01, ਬਲਾਕ ਭਾਦਸੋਂ ਤੋਂ 02, ਬਲਾਕ ਕੋਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 01 ਅਤੇਂ ਬਲਾਕ ਸ਼ੁਤਰਾਣਾ ਤੋਂ 09 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ਵਿਚੋਂ 03 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 24 ਕੰਟੈਨਮੈਂਟ ਜ਼ੋਨ ਅਤੇ ਓ. ਪੀ. ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਲਏ ਸੈਂਪਲਾਂ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਮਜੀਠੀਆਂ ਐਨਕਲੇਵ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਆਫੀਸਰ ਕਾਲੋਨੀ, ਅਨੰਦ ਨਗਰ, ਤੇਜ ਬਾਗ ਕਾਲੋਨੀ, ਨਿਊ ਪ੍ਰੋਫੈਸਰ ਕਾਲੋਨੀ, ਮਜੀਠੀਆਂ ਐਨਕਲੇਵ ਫੇਜ਼-2 ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗੱਲੀ, ਮੁੱਹਲਿਆਂ ਅਤੇ ਕਾਲੋਨੀਆਂ ਵਿਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਬਨਵਾਡ਼ੀ, ਪੁਰਾਨਾ ਰਾਜਪੁਰਾ ਅਤੇ ਨਾਭਾ ਦੇ ਕੋਤਵਾਲੀ ਚੌਂਕ ਆਦਿ ਥਾਵਾਂ ਤੋਂ ਇਲਾਵਾ ਪਿੰਡਾਂ ਵਿਚੋਂ ਪਾਏ ਗਏ ਹਨ।
ਹੁਣ ਤੱਕ ਲਏ ਸੈਂਪਲ 164833
ਨੈਗੇਟਿਵ 153206
ਪਾਜ਼ੇਟਿਵ 11977
ਰਿਪੋਰਟ ਪੈਂਡਿੰਗ 1050
ਮੌਤਾਂ 345
ਤੰਦਰੁਸਤ ਹੋਏ 10796
ਐਕਟਿਵ 836
ਅੱਜ
ਪਾਜ਼ੇਟਿਵ 27
ਮੌਤਾਂ 0
ਤੰਦਰੁਸਤ ਹੋਏ 82