ਪਟਿਆਲਾ ਜ਼ਿਲ੍ਹੇ ''ਚ 152 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 3 ਦੀ ਮੌਤ
Monday, Aug 24, 2020 - 09:23 PM (IST)

ਪਟਿਆਲਾ, (ਪਰਮੀਤ)- ਪਟਿਆਲਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਗਰਭਵਤੀ ਮਹਿਲਾਵਾਂ ਤੇ ਸਿਹਤ ਵਿਭਾਗ ਦੇ ਇਕ ਮੁਲਾਜ਼ਮ ਸਮੇਤ 152 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਤਿੰਨ ਹੋਰ ਮੌਤਾਂ ਨਾਲ ਜ਼ਿਲ੍ਹੇ ਵਿਚ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 125 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 5053 ਹੋ ਗਈ ਹੈ, 3559 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 1369 ਕੇਸ ਐਕਟਿਵ ਹਨ।
ਇਹ ਹੋਈਆਂ ਮੌਤਾਂ
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਤਿੰਨ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ।ਜੋ ਕਿ ਤਿੰਨੇ ਹੀ ਪਟਿਆਲਾ ਸ਼ਹਿਰ ਦੇ ਵਸਨੀਕ ਸਨ। ਪਹਿਲਾ ਰਘਬੀਰ ਕਾਲੋਨੀ ਦੀ ਰਹਿਣ ਵਾਲੀ 79 ਸਾਲਾ ਅੋਰਤ ਜੋ ਕਿ ਸ਼ੁਗਰ ਅਤੇ ਬੀ.ਪੀ. ਦੀ ਪੁਰਾਨੀ ਮਰੀਜ ਸੀ, ਦੁਸਰਾ ਜੈ ਜਵਾਨ ਕਾਲੋਨੀ ਦੀ ਰਹਿਣ ਵਾਲੀ 59 ਸਾਲਾ ਅੋਰਤ ਜੋ ਕਿ ਪੁਰਾਨਾ ਬੀ.ਪੀ. ਅਤੇ ਥਾਈਰੈਡ ਬਿਮਾਰੀ ਦੀ ਮਰੀਜ ਸੀ ਅਤੇ ਤੀਸਰਾ ਪੁਰਾਨਾ ਬਿਸ਼ਨ ਨਗਰ ਦਾ ਰਹਿਣ ਵਾਲਾ 28 ਸਾਲਾ ਨੋਜਵਾਨ ਜੋ ਕਿ ਸਾਹ ਦੀ ਦਿੱਕਤ ਕਾਰਣ 19 ਤਰੀਖ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ। ਇਹ ਤਿੰਨੋ ਹੀ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਹੁਣ 125 ਹੋ ਗਈ ਹੈ।।
ਇਹ ਆਏ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 152 ਕੇਸਾਂ ਵਿਚੋ 85 ਪਟਿਆਲਾ ਸ਼ਹਿਰ,03 ਰਾਜਪੁਰਾ, 18 ਨਾਭਾ, 08 ਸਮਾਣਾ, 04 ਪਾਤਡ਼ਾ, 04 ਸਨੋਰ ਅਤੇ 30 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 38 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 114 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਗਾਂਧੀ ਨਗਰ ਤੋਂ ਨੌਂ,ਤ੍ਰਿਪਡ਼ੀ ਅਤੇ ਅਰਬਨ ਅਸਟੇਟ ਫੇਜ ਦੋ ਤੋਂ ਪੰਜ-ਪੰਜ, ਮਜੀਠੀਆਂ ਐਨਕਲੇਵ ਤੋਂ ਚਾਰ, ਸੰਜੇ ਕਾਲੋਨੀ ਅਤੇ ਏਕਤਾ ਵਿਹਾਰ ਤੋਂ ਤਿੰਨ-ਤਿੰਨ, ਨੇਡ਼ੇ ਆਫੀਸਰ ਕਾਲੋਨੀ, ਮਾਡਲ ਟਾਉਨ, ਰੋਜ ਅੇਵੀਨਿਉ, ਅਜੀਤ ਨਗਰ, ਐਸ.ਐਸ.ਟੀ.ਕੰਪਲੈਕਸ, ਤੇਜ ਬਾਗ, ਤੋਪਖਾਨਾ ਮੋਡ਼, ਨਿਉ ਗਰੀਨ ਪਾਰਕ ਕਾਲੋਨੀ, ਗੁਰੂ ਨਾਨਕ ਨਗਰ, ਢਿਲੋ ਕਾਲੋਨੀ ਤੋਂ ਦੋ-ਦੋ, ਧੀਰ ਸਿੰਘ ਕਾਲੋਨੀ, ਮਾਰਕਲ ਕਾਲੋਨੀ, ਬਸੰਤ ਵਿਹਾਰ, ਡੋਗਰਾ ਸਟਰੀਟ, ਪ੍ਰੇਮ ਕਾਲੋਨੀ, ਬਾਂਰਾਦਰੀ, ਵਾਰਡ ਨੰਬਰ 5, ਦਸ਼ਮੇਸ਼ ਨਗਰ, ਹਰਿੰਦਰ ਨਗਰ, ਨਿਉ ਲੀਲਾ ਭਵਨ, ਜੋਡ਼ੀਆਂ ਭੱਠੀ, ਅਨੰਦ ਨਗਰ ਏ, ਆਦਰਸ਼ ਕਾਲੋਨੀ, ਰਾਘੋ ਮਾਜਰਾ, ਗੋਬਿੰਦ ਬਾਗ, ਕੇਸਰ ਬਾਗ, ਦਾਲ ਦੱਲੀਆ ਚੌਂਕ , ਛੱਤਾ ਨੱਨੂ ਮੱਲ, ਅਨੰਦ ਨਗਰ ਐਕਸਟੈਨਸ਼ਨ, ਵਿਕਾਸ ਕਾਲੋਨੀ, ਮੇਹਰ ਸਿੰਘ ਕਾਲੋਨੀ, ਗੁਰਬਖਸ਼ ਕਾਲੋਨੀ, ਨਿਹਾਲ ਬਾਗ, ਰਿਸ਼ੀ ਕਾਲੋਨੀ, ਜੈ ਜਵਾਨ ਕਾਲੋਨੀ, ਖਾਲਸਾ ਕਾਲੋਨੀ, ਬਡੁੰਗਰ, ਪ੍ਰੋਫੈਸਰ ਕਾਲੋਨੀ, ਅਮਨ ਨਗਰ, ਸਰਹੰਦ ਰੋਡ, ਪੁਰਾਨਾ ਬਿਸ਼ਨ ਨਗਰ ਆਦਿ ਥਾਂਵਾ ਤੋ ਇਕ-ਇਕ, ਨਾਭਾ ਦੇ ਬਸੰਤਪੁਰਾ ਮੁੱਹਲਾ ਤੋਂ ਚਾਰ, ਜਸਪਾਲ ਕਾਲੋਨੀ, ਬੋਡ਼ਾਂ ਗੇਟ, ਪ੍ਰੀਤ ਵਿਹਾਰ ਤੋਂ ਦੋ-ਦੋ, ਜੈਮਲ ਕਾਲੋਨੀ, ਬੈਂਕ ਸਟਰੀਟ, ਮੋਦੀ ਮਿੱਲ ਕਾਲੋਨੀ, ਮਲੇਰੀਅਨ ਸਟਰੀਟ, ਰਾਣੀ ਬਾਗ, ਸ਼ਿਵਪੁਰੀ ਕਾਲੋਨੀ, ਰਣਜੀਤ ਨਗਰ, ਸਿਨੇਮਾ ਰੋਡ ਆਦਿ ਥਾਂਵਾ ਤੋਂ ਇਕ ਇਕ, ਸਮਾਣਾ ਦੇ ਮੇਨ ਰੋਡ ਅਤੇ ਜਗਦੰਬੇ ਵਾਟਿਕਾ ਤੋਂ ਦੋ ਦੋ, ਵਡ਼ੈਚ ਕਾਲੋਨੀ, ਜੱਟਾਂ ਪੱਤੀ, ਕ੍ਰਿਸ਼ਨਾ ਬਸਤੀ ਆਦਿ ਥਾਂਵਾ ਤੋਂ ਇਕ ਇਕ, ਰਾਜਪੁਰਾ ਦੇ ਗੁਰੂ ਅਰਜਨ ਦੇਵ ਕਾਲੋਨੀ, ਨੇਡ਼ੇ ਐਨ.ਟੀ.ਸੀ ਸਕੂਲ, ਕੇ.ਐਸ.ਐਮ ਰੋਡ ਤੋ ਇਕ-ਇਕ, ਸਨੋਰ ਅਤੇ ਪਾਤਡ਼ਾਂ ਤੋਂ ਚਾਰ-ਚਾਰ ਅਤੇ 30 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਗਰਭਵੱਤੀ ਮਾਵਾਂ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹਨ।
ਤਿੰਨ ਹੋਰ ਪ੍ਰਾਈਵੇਟ ਹਸਪਤਾਲਾਂ ’ਚ ਆਈਸੋਲੇਸ਼ਨ ਫੈਸੀਲਿਟੀ ਬਣਾਈਆਂ
ਡਾ. ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਕੋਵਿਡ ਦੀ ਸਥਿਤੀ ਨੂੰ ਮੰਦੇਨਜਰ ਰੱਖਦਿਆਂ ਪ੍ਰਾਈਵੇਟ ਹਸਪਤਾਲਾ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਜਿਸ ਤਹਿਤ ਕੋਵਿਡ ਕੇਸਾਂ ਦੇ ਦਾਖਲੇ ਲਈ ਅੱਜ ਜਿਲੇ ਵਿਚ ਤਿੰਨ ਹੋਰ ਨਵੇਂ ਪ੍ਰਾਈਵੇਟ ਹਸਪਤਾਲਾ ਵਿੱਚ ਆਈਸੋਲੈਸ਼ਨ ਫੈਸੀਲਿਟੀ ਬਣਾਈਆਂ ਗਈਆਂ ਹਨ ਅਤੇ ਪਹਿਲਾ ਸ਼ਾਮਲ ਕੁਝ ਪੁਰਾਨੇ ਪ੍ਰਾਈਵੇਟ ਹਸਪਤਾਲਾ ਦੀਆਂ ਆਈਸੋਲੇਸ਼ਨ ਫੇਸੀਲਿਟੀ ਵਿਚ ਵਾਧਾ ਕੀਤਾ ਗਿਆ ਹੈ।ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਦੇ ਡਾਕਟਰਾਂ ਵੱਲੋ ਪ੍ਰਾਈਵੇਟ ਹਸਪਤਾਲਾ ਦਾ ਦੋਰਾ ਕਰਕੇ ਅੱਜ ਅਮਰ ਹਸਪਤਾਲ ਵਿਚ 12 ਬੈਡ, ਸਦਭਾਵਨਾ ਹਸਪਤਾਲ ਅਤੇ ਬਾਲਾ ਜੀ ਹਸਪਤਾਲ ਵਿਚ ਅੱਠ-ਅੱਠ ਬੈਡਾ ਦੀ ਆਈਸੋਲੈਸ਼ਨ ਫੈਸੀਲਿਟੀ ਬਣਾਈ ਗਈ।ਇਸ ਤੋਂ ਇਲਾਵਾ ਵਰਧਮਾਨ ਹਸਪਤਾਲ ਵਿਚ 20 ਬੈਡਾ ਦੀ ਫੈਸੀਲਿਟੀ ਨੂੰ ਵਧਾ ਕੇ 30 ਬੈਡ, ਕੋਲੰਬਿਆ ਏਸ਼ੀਆ ਹਸਪਤਾਲ ਵਿੱਚ 12 ਬੈਡਾ ਤੋਂ ਵਧਾ ਕੇ 18 ਬੈਡਾ ਦੀ, ਨਰਾਇਣ ਹਸਪਤਾਲ ਵਿੱਚ 20 ਬੈਡਾ ਅਤੇ ਨੀਲਮ ਹਸਪਤਾਲ ਰਾਜਪੁਰਾ ਵਿਚ 10 ਬੈਡਾ ਦੀ ਆਈਸੋਲੈਸਨ ਫੈਸੀਲਿਟੀ ਬਣੀ ਹੋਈ ਹੈ।ਉਹਨਾਂ ਦੱਸਿਆ ਕਿ ਪ੍ਰਾਈਵੇਟ ਖੇਤਰ ਦੀਆਂ ਲੈਬ ਸਰਵਿਸ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਦੀ ਸਹੀ ਸਮੇਂ ਤੇਂ ਪਛਾਣ ਹੋ ਸਕੇ ਤੇ ਉਹਨਾਂ ਨੂੰ ਹੋਰ ਮਰੀਜ਼ਾਂ ਨਾਲੋ ਵੱਖ ਰੱਖਦੇ ਹੋਏ ਇਲਾਜ ਕੀਤਾ ਜਾ ਸਕੇ ਅਤੇ ਇੰਫੈਕਸ਼ਨ ਦੇ ਫੈਲਾਅ ਨੂੰ ਰੋਕਿਆ ਜਾ ਸਕੇ।