ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਸੰਗਤਪੁਰਾ ’ਚ ਲਾਇਆ ਵਿਸ਼ਾਲ ਲੰਗਰ

Monday, Apr 22, 2019 - 04:44 AM (IST)

ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਸੰਗਤਪੁਰਾ ’ਚ ਲਾਇਆ ਵਿਸ਼ਾਲ ਲੰਗਰ
ਫਤਿਹਗੜ੍ਹ ਸਾਹਿਬ (ਸੁਰੇਸ਼)- ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਸੰਗਤਪੁਰਾ ਦੇ ਮੰਦਰ ’ਚ ਬੀਤੇ ਦਿਨ ਇਕ ਧਾਰਮਕ ਪ੍ਰੋਗਰਾਮ ਦਾ ਆਯੋਜਨ ਕਕ ਕੇ ਗਊਸ਼ਾਲਾ ਆਉਣ ਵਾਲੇ ਭਗਤਾਂ ਲਈ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਯੱਗਦੱਤ ਵਧਵਾ ਨੇ ਦੱਸਿਆ ਕਿ ਬੀਤੇ ਦਿਨੀਂ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ’ਤੇ ਗਊਸ਼ਾਲਾ ’ਚ ਗਊਮਾਤਾ ਦੀ ਸੇਵਾ ਕੀਤੀ। ਉਨ੍ਹਾਂ ਉੱਥੇ ਗਊਸ਼ਾਲਾ ’ਚ ਨਲਾਸ ਮਹਾਦੇਵ ਦੇ ਸਵਰੂਪ ਦੇ ਅੰਸ਼ ਨੂੰ ਬਿਰਾਜਮਾਨ ਭਗਵਾਨ ਭੋਲੇ ਸ਼ੰਕਰ ਜੀ ਦੀ ਮੂਰਤੀ ਦੇ ਵੀ ਦਰਸ਼ਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਧਾਰਮਕ ਸਮਾਰੋਹ ਤੇ ਲੰਗਰ ਦੀ ਸੇਵਾ ਇੱਥੋਂ ਦੇ ਪ੍ਰਸਿੱਧ ਵਪਾਰਕ ਘਰਾਣੇ ਦੇ ਮੁਕੇਸ਼ ਅਗਰਵਾਲ ਵੱਲੋਂ ਪਰਿਵਾਰ ਸਮੇਤ ਸ਼ਾਮਲ ਹੋ ਕੇ ਕੀਤੀ ਗਈ ਤੇ ਗਊਸ਼ਾਲਾ ’ਚ ਆਏ ਭਗਤਾਂ ਨੂੰ ਲੰਗਰ ਵੀ ਵੰਡਿਆ ਗਿਆ। ਇਸ ਮੌਕੇ ਗਊ ਸ਼ਾਲਾ ਪ੍ਰਬੰਧਕ ਕਮੇਟੀ ਦੇ ਕਈ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਮੁਕੇਸ਼ ਅਗਰਵਾਲ ਦੇ ਪਰਿਵਾਰ ਦੇ ਸਮੂਹ ਮੈਂਬਰ ਤੇ ਗਊਸ਼ਾਲਾ ਦਾ ਸਮੂਹ ਸਟਾਫ ਵੀ ਹਾਜ਼ਰ ਸੀ।

Related News