ਰਾਮਨੌਮੀ ’ਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਅਵਤਾਰ ਦਿਵਸ ਮਨਾਇਆ
Tuesday, Apr 16, 2019 - 04:14 AM (IST)

ਪਟਿਆਲਾ (ਅਨੇਜਾ, ਦਰਦ)-ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਨਰਾਤਿਆਂ ਦੇ ਪਵਿੱਤਰ ਦਿਨਾਂ ’ਚ ਪ੍ਰਧਾਨ ਮਦਨ ਮਿੱਤਲ ਦੀ ਅਗਵਾਈ ’ਚ ਸ਼੍ਰੀਮਦ ਦੇਵੀ ਭਗਵਤ ਮਹਾਪੁਰਾਣ ਗਿਆਨ ਯੱਗ ਦਾ ਆਯੋਜਨ 6 ਅਪੈਲ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਕਲਸ ਯਾਤਰਾ, ਹਵਨ ਯੱਗ ਅਤੇ ਰੋਜ਼ਾਨਾ ਸ਼ਾਮ ਸਮੇਂ ਰੱਖੇ ਗਏ ਸੰਗੀਤਮਈ ਭਜਨ-ਕੀਰਤਨ ਦੌਰਾਨ ਪੰਡਤ ਵਿਸ਼ਾਲ ਮਣੀ ਜੀ ਸ਼ਾਸਤਰੀ ਵੱਲੋਂ ਕਥਾ ਕੀਤੀ ਗਈ। ਇਸ ਦਾ ਸ਼ਰਧਾਲੂਆਂ ਨੇ ਅਨੰਦ ਮਾਣਿਆ। ਸਮਾਰੋਹ ਦੇ ਸਮਾਪਨ ਅਤੇ ਰਾਮਨੌਮੀ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਅਵਤਾਰ ਦਿਵਸ ਬਡ਼ੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮਹਾਯੱਗ, ਪੂਰਨ ਆਹੂਤੀ ਅਤੇ ਕੰਜਕ ਪੂਜਨ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਮਹਾਰਾਣੀ ਪ੍ਰਨੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਜਿੰਦਰ ਸਿੰਘ ਪਤਨੀ ਰਵਿੰਦਰ ਕੌਰ ਨਾਲ ਪੁੱਜੇ ਸਨ। ਇਸ ਸਮਾਪਨ ਸਮਾਰੋਹ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ।ਸ਼ਰਧਾਲੂਆਂ ਦਾ ਪ੍ਰਧਾਨ ਮਦਨ ਮਿੱਤਲ ਵੱਲੋਂ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਉਪਰੰਤ ਕਮੇਟੀ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ।