ਮਾਈਸਰ ਮੰਦਰ ’ਚ ਹਜ਼ਾਰਾਂ ਸ਼ਰਧਾਲੂਆਂ ਕੀਤੇ ਮਾਤਾ ਜੀ ਦੇ ਦਰਸ਼ਨ
Monday, Apr 15, 2019 - 04:03 AM (IST)

ਪਟਿਆਲਾ (ਅਨੇਜਾ)-ਮਾਈਸਰ ਮੰਦਰ ਵਿਖੇ ਮੇਲੇ ਦੌਰਾਨ ਵਿਧਾਇਕ ਰਾਜਿੰਦਰ ਸਿੰਘ, ਉਨ੍ਹਾਂ ਦੀ ਧਰਮ-ਪਤਨੀ ਮੈਡਮ ਰਵਿੰਦਰ ਕੌਰ ਤੋਂ ਇਲਾਵਾ ਹਜ਼ਾਰਾਂ ਸ਼ਰਧਾਲੂਆਂ ਨੇ ਮੰਦਰ ’ਚ ਨਤਮਸਤਕ ਹੁੰਦਿਆਂ ਪੂਜਾ-ਪਾਠ ਕੀਤੀ ਅਤੇ ਮਾਤਾ ਜੀ ਤੋਂ ਅਸ਼ੀਰਵਾਦ ਲਿਆ। ਮਾਈਸਰ ਮੇਲੇ ’ਚ ਪਤਨੀ ਮੈਡਮ ਰਵਿੰਦਰ ਕੌਰ ਨਾਲ ਪੁੱਜੇ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਪੂਜਾ-ਅਰਚਨਾ ਕੀਤੀ। ਇਸ ਮੌਕੇ ਮੰਦਰ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਦੋਵਾਂ ਨੂੰ ਸਨਮਾਨਤ ਵੀ ਕੀਤਾ ਗਿਆ। ਪ੍ਰਧਾਨ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਹਰਿਆਣਾ ਸਰਹੱਦ ’ਤੇ ਮਾਈਸਰ ਮੰਦਰ ਨਾਲ ਨੇਡ਼ਲੇ ਸੈਂਕਡ਼ੇ ਪਿੰਡਾਂ ਦੀ ਆਸਥਾ ਜੁਡ਼ੀ ਹੋਈ ਹੈ। ਇਸ ਕਾਰਨ ਮੰਦਰ ’ਚ ਹਰ ਸਾਲ ਨਰਾਤਿਆਂ ਦੇ ਦਿਨਾਂ ’ਚ ਲੋਕ ਹਜ਼ਾਰਾਂ ਦੀ ਗਿਣਤੀ ’ਚ ਰੋਜ਼ਾਨਾ ਸ਼ਰਧਾਲੂ ਮੱਥਾ ਟੇਕਣ ਅਤੇ ਮੁਰਾਦਾਂ ਮੰਨਣ, ਮੁਰਾਦਾਂ ਪੂਰੀਆਂ ਹੋਣ ’ਤੇ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਨਰਾਤਿਆਂ ਦੇ ਸਮਾਪਨ ਮੌਕੇ ਮੰਦਰ ਕਮੇਟੀ ਵੱਲੋਂ ਮੰਦਰ ਦੇ ਵਿਹਡ਼ੇ ’ਚ ਮਹਾਮਾਈ ਦਾ ਵਿਸ਼ਾਲ ਜਗਰਾਤਾ ਕਰਵਾਉਣ ਤੋਂ ਬਾਅਦ ਵੱਡੇ ਪੱਧਰ ’ਤੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਮੇਲੇ ’ਚ ਹਰ ਸਾਲ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਮੰਦਰ ’ਚ ਮਾਤਾ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ। ਮੇਲੇ ਦੀ ਸਮਾਪਤੀ ਮੌਕੇ ਮੰਦਰ ਕਮੇਟੀ ਵੱਲੋਂ ਕੁਸ਼ਤੀਆਂ ਦੇ ਦੰਗਲ ਵੀ ਕਰਵਾਏ ਜਾਂਦੇ ਹਨ। ਇਸ ’ਚ ਮੰਨੇ-ਪ੍ਰਮੰਨੇ ਪਹਿਲਵਾਨ ਹਿੱਸਾ ਲੈ ਕੇ ਆਪਣੇ ਜੌਹਰ ਦਿਖਾਉਂਦਿਆਂ ਝੰਡੀ ਖੜ੍ਹੀ ਕਰਦੀ ਹਨ। ਝੰਡੀ ਜਿੱਤਣ ਵਾਲੇ ਪਹਿਲਵਾਨ ਨੂੰ ਮੋਟੀ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੀ ਹਰ ਐਤਵਾਰ ਨੂੰ ਮੰਦਰ ਕਮੇਟੀ ਵੱਲੋਂ ਕੜ੍ਹੀ-ਚੌਲਾਂ ਦਾ ਲੰਗਰ ਲਾਇਆ ਜਾਂਦਾ ਹੈ। ਇਸ ਮੌਕੇ ਐਡਵੋਕੇਟ ਅਸ਼ਵਨੀ ਗੁਪਤਾ, ਯਸ਼ਪਾਲ ਸਿੰਗਲਾ, ਰਤਨ ਸਿੰਘ ਚੀਮਾ, ਸਚਿਨ ਕੰਬੋਜ, ਰਾਜਿੰਦਰ ਬੱਲੀ, ਸ਼ੈਲ ਸਾਂਦਡ਼, ਸੁਰਿੰਦਰ ਮਾਂਡਰ, ਵਿਜੇ ਜੌਹਰੀ, ਪ੍ਰਮੋਦ ਸਿੰਗਲਾ, ਮਦਨ ਗੋਇਲ, ਦੀਪੂ ਬਾਲੀ, ਗੁਰਜੀਤ ਬੱਲੀ, ਮੰਗਤ ਮਵੀ, ਮਨੂੰ ਸ਼ਰਮਾ ਅਤੇ ਹੋਰ ਸ਼ਰਧਾਲੂ ਮੌਜੂਦ ਸਨ।