ਸ਼ਸ਼ੀ ਬ੍ਰਾਹਮਣਾਂ ’ਚ ਚੰਡੀ ਯੱਗ ਸੰਪੰਨ

04/15/2019 4:03:05 AM

ਪਟਿਆਲਾ (ਰਾਜੇਸ਼)-ਗੂਹਲਾ-ਚੀਕਾ ਰੋਡ ’ਤੇ ਪੈਂਦੇ ਪਿੰਡ ਸ਼ਸ਼ੀ ਬ੍ਰਾਹਮਣਾਂ ਵਿਖੇ ਭਗਵਤ ਸਪਤਾਹ ਦੇ ਅੰਤਿਮ ਦਿਨ ਚੰਡੀ ਯੱਗ ਹੋਇਆ। ਯੱਗ ਦੇ ਸਮਾਪਨ ਤੋਂ ਬਾਅਦ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਸ਼ੀ ਬ੍ਰਾਹਮਣਾਂ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਲਸ ਯਾਤਰਾ ਸਜਾਈ ਗਈ। ਯਾਤਰਾ ਦੀ ਅਗਵਾਈ ਸੰਤ ਮਹਾਤਮਾ ਨੇ ਕੀਤੀ। ਪੰਡਤ ਹਾਕਮ ਸ਼ਰਮਾ ਵੱਲੋਂ ਕਰਵਾਏ ਗਏ ਇਸ ਚੰਡੀ ਯੱਗ ਵਿਚ ਮਹਾਰਾਣੀ ਪ੍ਰਨੀਤ ਕੌਰ ਸਮੇਤ ਹੋਰ ਕਈ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਹੰਤ ਗੁਰਮੀਤ ਗਿੱਲ, ਵੈਸ਼ਨ ਵੈਰਾਗੀ ਸੰਪਰਦਾ ਟਟਿਆਣਾ, ਡਕਾਲਾ ਦੇ ਸਾਬਕਾ ਸਰਪੰਚ ਮਦਨਜੀਤ ਡਕਾਲਾ, ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵਰਾਜ, ਸੋਹਨ ਲਾਲ ਸਰਪੰਚ ਸ਼ਸ਼ੀ ਬ੍ਰਾਹਮਣਾਂ, ਅਸ਼ੋਕ ਕੁਮਾਰ ਸਾਬਕਾ ਸਰਪੰਚ ਸ਼ਸ਼ੀ ਬ੍ਰਾਹਮਣਾਂ ਤੇ ਹਾਕਮ ਸ਼ਰਮਾ ਸ਼ਸ਼ੀ ਬ੍ਰਾਹਮਣਾਂ ਦੀ ਸਰਪ੍ਰਸਤੀ ਹੇਠ ਕਲਸ ਯਾਤਰਾ ਸਜਾਈ ਗਈ। ਇਸ ਦੌਰਾਨ ਮਦਨਜੀਤ ਡਕਾਲਾ ਨੇ ਕਿਹਾ ਕਿ ਸ਼ਸ਼ੀ ਬ੍ਰਾਹਮਣਾਂ ਦੇ ਇਸ ਪ੍ਰਾਚੀਨ ਸ਼ਿਵ ਮੰਦਰ ’ਚ ਹਰ ਭਗਤ ਦੇ ਮਨ ਦੀ ਮੁਰਾਦ ਪੂਰੀ ਹੁੰਦੀ ਹੈ। ਮਦਨਜੀਤ ਡਕਾਲਾ ਨੇ ਕਿਹਾ ਕਿ ਇਸ ਇਲਾਕੇ ਵਿਚ ਇਸ ਮੰਦਰ ਦੀ ਬਹੁਤ ਮਾਨਤਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਥੇ ਆ ਕੇ ਨਤਮਸਤਕ ਹੁੰਦੇ ਹਨ। ਇਸ ਮੰਦਰ ਵਿਚ ਭਗਵਾਨ ਦੇ ਸਾਖਸ਼ਾਤ ਦਰਸ਼ਨ ਹੁੰਦੇ ਹਨ।

Related News