ਪੀਰ ਬਾਬਾ ਬੁਰਜ ਵਾਲੇ ਦੀ ਦਰਗਾਹ ’ਤੇ ਚਾਦਰ ਚਡ਼੍ਹਾਈ
Monday, Apr 01, 2019 - 04:42 AM (IST)
ਫਤਿਹਗੜ੍ਹ ਸਾਹਿਬ (ਜੱਜੀ)- ਪੀਰ ਬਾਬਾ ਬੁਰਜ ਵਾਲੇ ਦੀ ਦਰਗਾਹ ਞਤੇ ਹਰ ਸਾਲ ਦੀ ਤਰ੍ਹਾਂ ਤਿੰਨ ਰੋਜ਼ਾ ਸਾਲਾਨਾ ਉਰਸ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ’ਚ ਹਾਜ਼ਰੀ ਲਗਾਈ ਗਈ। ਆਖਰੀ ਦਿਨ ਚਾਦਰ ਚਡ਼੍ਹਾਉਣ ਦੀ ਰਸਮ ਪੰਜਾਬੀ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਨਿਭਾਈ ਗਈ। ਇਸ ਮੌਕੇ ਲਖਵੀਰ ਸਿੰਘ ਰਾਏ ਨਤਮਸਤਕ ਹੁੰਦੇ ਹੋੲੇ ਹਾਜ਼ਰੀ ਲਗਵਾਈ ਤੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਧਰਮ ਸਾਨੂੰ ਜਾਤਾਂ ਜਾਂ ਮਜ਼੍ਹਬਾਂ ’ਚ ਨਹੀ ਵੰਡਦਾ, ਸਗੋ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਤੇ ਇਨਸਾਨੀਅਤ ਦੀ ਸੇਵਾ ਦਾ ਫਰਜ਼ ਸਿਖਾਉਂਦਾ ਹੈ ਪਰ ਅਸੀਂ ਟੁਕîਡ਼ਿਆਂ ’ਚ ਆਪਣੇ ਆਪ ਨੂੰ ਵੱਖ-ਵੱਖ ਕਰ ਰਹੇ ਹਨ, ਜਿਸ ਕਾਰਨ ਰੀਤੀ-ਰਿਵਾਜਾਂ ਤੇ ਰਿਸ਼ਤਿਆ ਦੀ ਮਾਣ-ਮਰਿਆਦਾ ਵੀ ਭੁੱਲਦੇ ਜਾ ਰਹੇ ਹਨ, ਜੋ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਘਾਤਕ ਹੋਵੇਗਾ। ਇਸ ਲਈ ਸਾਡਾ ਫਰਜ਼ ਹੈ ਕਿ ਸਮੇਂ ਦੀ ਨਬਜ਼ ਪਛਾਣ ਕੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਈਏ। ਇਸ ਮੌਕੇ ਬਾਬਾ ਨਛੱਤਰ ਸਿੰਘ, ਡਾ ਮਲਕੀਤ ਖਾਨ, ਸਾਬਰ ਅਲੀ, ਬਹਾਦਰ ਖਾਨ, ਵੀਰ ਸਿੰਘ, ਚੰਦ ਖਾਨ ਤੇ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
