ਕਾਲਜ ਦੇ 6 ਵਿਦਿਆਰਥੀਆਂ ਨੇ ਜਿੱਤੇ ਚਾਂਦੀ ਤੇ ਕਾਂਸੀ ਦੇ ਤਮਗੇ

Monday, Apr 01, 2019 - 04:16 AM (IST)

ਕਾਲਜ ਦੇ 6 ਵਿਦਿਆਰਥੀਆਂ ਨੇ ਜਿੱਤੇ ਚਾਂਦੀ ਤੇ ਕਾਂਸੀ ਦੇ ਤਮਗੇ
ਪਟਿਆਲਾ (ਅਲੀ)-ਘਨੌਰ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਸਾਹਿਬਾਨ ਅਸਿਸਟੈਂਟ ਪ੍ਰੋਫ਼ੈਸਰ ਵਰਿੰਦਰ ਸਿੰਘ ਅਤੇ ਸਰਵਜੀਤ ਕੌਰ ਦੀ ਦੇਖ-ਰੇਖ ਅਤੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਲਜ ਦੇ 6 ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 19 ਤੋਂ 22 ਮਾਰਚ ਤੱਕ ਹੋਈ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ (ਪੈਨਸਿਕ ਸਿਲਾਟ) ਵਿਚ ਭਾਗ ਲਿਆ। ਇਸ ਵਿਚ ਕਾਲਜ ਦੇ ਮਨੀਸ਼ ਕੁਮਾਰ ਨੇ 1 ਚਾਂਦੀ ਅਤੇ 2 ਕਾਂਸੀ, ਜੋਤੀ ਸ਼ਰਮਾ ਨੇ ਇਕ ਚਾਂਦੀ ਅਤੇ 2 ਕਾਂਸੀ ਦੇ ਤਮਗੇ, ਰਾਜਵਿੰਦਰ ਕੌਰ ਨੇ 1 ਚਾਂਦੀ ਅਤੇ 1 ਕਾਂਸੀ, ਨਿਰਮਲ ਸਿੰਘ ਨੇ 1 ਚਾਂਦੀ, ਗੁਰਜੀਤ ਸਿੰਘ ਨੇ 1 ਕਾਂਸੀ ਤਮਗਾ ਅਤੇ ਦੀਪਕ ਕੁਮਾਰ ਨੇ 1 ਕਾਂਸੀ ਤਮਗਾ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਅੱਗੇ ਲਈ ਵੀ ਇਸ ਤਰ੍ਹਾਂ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ।

Related News