ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨਗਰ ਕੌਂਸਲ ਨੇ ਸਰਹਿੰਦ ਦੀ ਸਫਾਈ ਕਰਵਾਈ

01/23/2019 10:07:24 AM

ਫਤਿਹਗੜ੍ਹ ਸਾਹਿਬ (ਜਗਦੇਵ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਨਗਰ ਕੌਂਸਲ ਸਰਹਿੰਦ-ਫ਼ਤਿਹਗਡ਼੍ਹ ਸਾਹਿਬ ਦੀ ਟੀਮ ਵਲੋਂ ਸ਼ਹਿਰ ਦੀ ਸਫਾਈ ਕਰਵਾਉਣ ਦੇ ਨਾਲ-ਨਾਲ ਗਲੀਆਂ ਨਾਲੀਆਂ ਦੀ ਵੀ ਸਫਾਈ ਕਰਵਾਈ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਸਰਹਿੰਦ-ਫ਼ਤਿਹਗਡ਼੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਸ਼੍ਰੀ ਅਸ਼ੋਕ ਪਥੇਰੀਆ ਨੇ ਦੱਸਿਆ ਕਿ ਕੌਂਸਲ ਦੀ ਟੀਮ ਵਲੋਂ ਵਿਸ਼ੇਸ਼ ਤੌਰ ’ਤੇ ਸਰਹਿੰਦ ਦੇ ਮੁੱਖ ਸ਼ਹਿਰ, ਨਗਰ ਕੌਂਸਲ ਦਫ਼ਤਰ ਦੇ ਨੇਡ਼ੇ, ਪੰਜਾਬ ਨੈਸ਼ਨਲ ਬੈਂਕ ਤੱਕ ਜਾਂਦੀਆਂ ਸਡ਼ਕਾਂ ਅਤੇ ਬੱਸੀ ਰੋਡ ’ਤੇ ਪਏ ਕੂਡ਼ੇ ਨੂੰ ਵੀ ਚੁਕਵਾਇਆ ਗਿਆ। ®ਸ਼੍ਰੀ ਪਥੇਰੀਆ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ਼ਹਿਰ ਦੀਆਂ ਸਡ਼ਕਾਂ ਦੇ ਨਾਲ-ਨਾਲ ਵਾਰਡਾਂ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਸ਼ਹਿਰ ਵਿਚ ਗੰਦਗੀ ਨਾ ਫੈਲੇ। ਉਨ੍ਹਾਂ ਕਿਹਾ ਕਿ ਗੰਦਗੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦਾ ਕੂਡ਼ਾ ਡਸਟਬਿਨ ਵਿਚ ਰੱਖਣ ਅਤੇ ਉਸ ਨੂੰ ਢੁਕਵੀਂ ਥਾਂ ’ਤੇ ਹੀ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਕੌਂਸਲ ਵਲੋਂ ਘਰ-ਘਰ ਜਾ ਕੇ ਵੀ ਕੂਡ਼ਾ ਇਕੱਠਾ ਕੀਤਾ ਜਾਂਦਾ ਹੈ ਅਤੇ ਸਡ਼ਕਾਂ ’ਤੇ ਪਈ ਗੰਦਗੀ ਨੂੰ ਤੁਰੰਤ ਸਾਫ ਕਰਵਾਇਆ ਜਾ ਰਿਹਾ ਹੈ। ®ਕਾਰਜ ਸਾਧਕ ਅਫਸਰ ਨੇ ਕਿਹਾ ਕਿ ਸਫਾਈ ਸਭ ਤੋਂ ਜ਼ਰੂਰੀ ਹੈ ਤੇ ਜੇਕਰ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਾਂਗੇ ਤਾਂ ਹੀ ਬਿਮਾਰੀਆਂ ਤੋਂ ਬਚੇ ਰਹਾਂਗੇ। ਇਸ ਤੋਂ ਇਲਾਵਾ ਕੂਡ਼ਾ ਕਰਕਟ ਢੁਕਵੀਂ ਥਾਂ ’ਤੇ ਸੁੱਟਣ ਨਾਲ ਸ਼ਹਿਰ ਦੀ ਦਿੱਖ ਵੀ ਸੁੰਦਰ ਬਣੇਗੀ।

Related News