ਜਸਵਿੰਦਰ ਮੋਹਣੀ ਬਣੇ ਸਰਬਸਮੰਤੀ ਨਾਲ ‘ਗੁਰੂ ਕ੍ਰਿਪਾ’ ਗਰੁੱਪ ਦੇ ਪ੍ਰਧਾਨ
Saturday, Jan 19, 2019 - 09:52 AM (IST)
ਪਟਿਆਲਾ (ਕੁਲਦੀਪ)-ਸਨੌਰ ਦੇ ਗੁਰਦੁਆਰਾ ਅਕਾਲਗਡ਼੍ਹ ਸਾਹਿਬ ਵਿਖੇ ‘ਸਰਪਲੱਸ’ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਵਿਚ ਕਲੱਬ ਨੂੰ ਰਜਿਸਟਰਡ ਕਰਵਾਉਣ ਤੇ ਲੋਕ ਭਲਾਈ ਕੰਮਾਂ ਲਈ ਸਰਬਸੰਮਤੀ ਨਾਲ ਸਹਿਮਤੀ ਪ੍ਰਗਟ ਕੀਤੀ ਗਈ। ਇਸ ਦਾ ਨਾਂ ਬਦਲ ਕੇ ‘ਗੁਰੁੂ ਕ੍ਰਿਪਾ’ ਗਰੁੱਪ ਰੱਖਿਆ ਗਿਆ। ਇਸ ਗਰੁੱਪ ਦੇ ਮੈਂਬਰਾਂ ਨੇ ਮੀਟਿੰਗ ਤੋਂ ਬਾਅਦ ਜਸਵਿੰਦਰ ਸਿੰਘ ਮੋਹਣੀ ਨੂੰ ਗਰੁੱਪ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਸਨੌਰ ਦੇ ਕਈ ਪਿੰਡਾਂ ਦੇ ਸਰਪੰਚ, ਲੰਬਡ਼ਦਾਰ ਅਤੇ ਪੰਚ ਕਈ ਮੈਂਬਰ ਇਸ ਮੀਟਿੰਗ ਵਿਚ ਸ਼ਾਮਲ ਹੋਏ। ਗੱਲਬਾਤ ਕਰਦਿਆਂ ਮੋਹਣੀ ਨੇ ਕਿਹਾ ਕਿ ‘ਗੁਰੂ ਕ੍ਰਿਪਾ’ ਗਰੁੱਪ ਸਨੌਰ ਹਲਕਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਨੂੰ ਨਾਲ ਲੈ ਕੇ ਚੱਲੇਗਾ। ਸਾਰੇ ਸਮਾਜ-ਸੇਵੀ ਕੰਮ ਕੀਤੇ ਜਾਣਗੇ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋਂ ਜਸਵਿੰਦਰ ਸਿੰਘ ਮੋਹਣੀ ਨੂੰ ਸਿਰੋਪਾਓ ਸਾਹਿਬ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਕਾਨਾਹੇਡ਼ੀ, ਮਲਕੀਤ ਸਿੰਘ ਬਲਮਗਡ਼੍ਹ, ਬੂਟਾ ਸਿੰਘ ਸੁੰਦਰ ਸਿੰਘ ਵਾਲਾ, ਜਗਪਾਲ ਸਿੰਘ ਲੰਬਡ਼ਦਾਰ ਬੱਲਾ, ਭੁਪਿੰਦਰ ਸਿੰਘ ਗੰਗਰੌਲੀ, ਨਿਰੈਵਰ ਸਿੰਘ, ਜਸਵੀਰ ਸਿੰਘ, ਪ੍ਰਗਟ ਸਿੰਘ ਬੋਲਡ਼, ਸੁਰਜੀਤ ਸਿੰਘ ਪਲਾਖਾਂ, ਤਰਸੇਮ ਸਿੰਘ ਖਾਸੀਆਂ, ਕੁਲਦੀਪ ਸਿੰਘ ਗਨੌਰ, ਮਲਕੀਤ ਰਾਮ, ਜਗਤਾਰ ਸਿੰਘ, ਬਲਕਾਰ ਸਿੰਘ, ਜਸਪਾਲ ਸਿੰਘ, ਜਗਦੀਸ਼ ਸਿੰਘ ਕਾਨਾਹੇਡ਼ੀ, ਹਰਜਿੰਦਰ ਸਿੰਘ ਗੰਗਰੋਲੀ, ਗੁਰਜੀਤ ਸਿੰਘ ਕਾਨਾਹੇਡ਼ੀ, ਬਲਕਾਰ ਸਿੰਘ ਬਲਮਗਡ਼੍ਹ, ਪਲਤਾ ਸਨੌਰ, ਵਿੰਦਰ ਸਿੰਘ ਬੱਤੀ, ਨੇਤਰ ਸਿੰਘ ਬੋਲਡ਼ੀ, ਨਿਰਮਲ ਖਾਕਟਾਂ, ਸਾਧੂ ਸਿੰਘ ਬੋਲਡ਼ ਅਤੇ ਕਈ ਹੋਰ ਮੈਂਬਰ ਮੌਜੂਦ ਸਨ।
