ਲੋਕਾਂ ਦੇ ਮਸਲੇ ਹੱਲ ਕਰਵਾਉਣ ਨੂੰ ਪਹਿਲ ਦਿਆਂਗਾ : ਬਹਾਦਰ ਖਾਨ

Saturday, Jan 19, 2019 - 09:52 AM (IST)

ਲੋਕਾਂ ਦੇ ਮਸਲੇ ਹੱਲ ਕਰਵਾਉਣ ਨੂੰ ਪਹਿਲ ਦਿਆਂਗਾ : ਬਹਾਦਰ ਖਾਨ
ਪਟਿਆਲਾ (ਇੰਦਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰ ਦੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੀ. ਏ. ਬਹਾਦਰ ਖਾਨ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਦੇ ਪਿੰਡ ਧਬਲਾਨ ਅਤੇ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸਥਾਨਕ ਲੋਕ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਵੀ ਧੰਨਵਾਦ ਕਰ ਰਹੇ ਹਨ, ਜਿਨ੍ਹਾਂ ਨੇ ਮੁਸਲਮ ਭਾਈਚਾਰੇ ਦੇ ਮੈਂਬਰ ਨੂੰ ਨਿਯੁਕਤ ਕੀਤਾ ਹੈ। ਪਿੰਡ ਧਬਲਾਨ ਤੋਂ ਸਰਪੰਚ ਕਰਨਬੀਰ ਸਿੰਘ, ਪੰਚ ਅਵਤਾਰ ਸਿੰਘ, ਗੋਲਡੀ ਢੀਂਡਸਾ ਤੇ ਚਮਕੌਰ ਸਿੰਘ ਨੇ ਬਹਾਦਰ ਖਾਨ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਵਿਚ ਨਿਯੁਕਤੀ ਨਾਲ ਹਲਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਬਹਾਦਰ ਖਾਨ ਲੰਮੇ ਸਮੇ ਤੋਂ ਹਲਕਾ ਸਮਾਣਾ ਤੇ ਹਲਕਾ ਪਟਿਆਲਾ ਦਿਹਾਤੀ, ਸ਼ਹਿਰੀ ਨਾਲ ਜੁਡ਼ੇ ਹੋਏ ਹਨ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ। ਉਨ੍ਹਾਂ ਨੂੰ ਹੱਲ ਕਰਵਾਉਣਗੇ। ਉਨ੍ਹਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸ਼੍ਰੀ ਖਾਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਇਸ ਦੌਰਾਨ ਬਹਾਦਰ ਖਾਨ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਮਿਹਨਤ ਤੇ ਈਮਾਨਦਾਰੀ ਨਾਲ ਨਿਭਾਵਾਂਗਾ। ਲੋਕਾਂ ਦੇ ਮਸਲੇ ਹੱਲ ਕਰਵਾਉਣ ਨੂੰ ਪਹਿਲ ਦਿਆਂਗਾ। ਇਸ ਮੌਕੇ ਹਰਮੇਲ ਸਿੰਘ, ਸਤਵੰਤ ਸਿੰਘ, ਬੱਬੂ, ਹਰਦੇਵ ਸਿੰਘ, ਹਰਵਿੰਦਰ ਟਿੰਕਾ, ਗੁਰਦੀਪ ਪੰਚ, ਰਿੰਕੂ ਪੰਚ, ਸਾਦਿਕ ਖਾਨ, ਦੀਦਾਰ ਖਾਨ, ਕੁਲਵੰਤ ਸਿੰਘ, ਮੇਜਰ ਖਾਨ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।

Related News