ਸਰਕਾਰੀ ਸਕੂਲਾਂ ’ਚ ਦਾਖਲਾ ਵਧਾਉਣ ਲਈ ਕੱਢੀ ਜਾਗਰੂਕਤਾ ਰੈਲੀ

Saturday, Jan 19, 2019 - 09:50 AM (IST)

ਸਰਕਾਰੀ ਸਕੂਲਾਂ ’ਚ ਦਾਖਲਾ ਵਧਾਉਣ ਲਈ ਕੱਢੀ ਜਾਗਰੂਕਤਾ ਰੈਲੀ
ਪਟਿਆਲਾ (ਗੁਰਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂਡ਼ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ, ਚੇਅਰਮੈਨ ਦੀਦਾਰ ਸਿੰਘ ਅਤੇ ਲੈਕਚਰਾਰ ਹਰਨੇਕ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ। ਇਸ ਵਿਚ ਸ਼ਹਿਰ ਦੇ ਲੋਕਾਂ ਨੂੰ ਸਰਕਾਰ ਸਕੂਲ ਵਿਚ ਚੱਲ ਰਹੀਆਂ ਸਕੀਮਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਕੂਲੀ ਬੱਚਿਆਂ ਨੇ ਸ਼ਹਿਰ ਵਾਸੀਆਂ ਨੂੰ ਪੋਸਟਰ ਵੰਡੇ। ਇਸ ਵਿਚ ਸਕੂਲ ’ਚੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਦਰਸਾਇਆ ਗਿਆ ਸੀ। ਰੈਲੀ ਵਿਚ ਨਵਦੀਪ ਕੁਮਾਰ, ਵਿਕਾਸ, ਮਨਜੀਤ ਸਿੰਘ ਤੇ ਗੁਰਸ਼ਰਨ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Related News