ਸੀਤਲਾ ਮਾਤਾ ਮੰਦਰ ’ਚ ਮੂਰਤੀ ਸਥਾਪਨਾ ਸਮਾਰੋਹ ਆਯੋਜਿਤ

Saturday, Jan 19, 2019 - 09:50 AM (IST)

ਸੀਤਲਾ ਮਾਤਾ ਮੰਦਰ ’ਚ ਮੂਰਤੀ ਸਥਾਪਨਾ ਸਮਾਰੋਹ ਆਯੋਜਿਤ
ਪਟਿਆਲਾ (ਅਨੇਜਾ)-ਤਹਿਸੀਲ ਨੇਡ਼ੇ ਮਾਤਾ ਸੀਤਲਾ ਮੰਦਰ ’ਚ ਸੀਤਲਾ ਮਾਤਾ ਜੀ ਦੀ ਮੂਰਤੀ ਸਥਾਪਤ ਕਰਨ ਸਬੰਧੀ 5 ਦਿਨਾ ਧਾਰਮਕ ਸਮਾਰੋਹ ਕਰਵਾਇਆ ਗਿਆ। ਅੱਜ ਵਿਸ਼ਾਲ ਭੰਡਾਰਾ ਵਰਤਾਉਣ ਉਪਰੰਤ ਸਮਾਰੋਹ ਸਮਾਪਤ ਹੋ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਜਿੰਦਰ ਸਿੰਘ ਦੀ ਧਰਮ-ਪਤਨੀ ਮੈਡਮ ਰਵਿੰਦਰ ਕੌਰ ਨੇ ਸ਼ਿਰਕਤ ਕਰਦਿਆਂ ਆਲੂ, ਪੂਰੀ ਅਤੇ ਕਡ਼ਾਹ-ਪ੍ਰਸ਼ਾਦ ਦਾ ਭੰਡਾਰਾ ਵਰਤਾਇਆ। ਉਨ੍ਹਾਂ ਨਾਲ ਐਡਵੋਕੇਟ ਅਸ਼ਵਨੀ ਗੁਪਤਾ ਤੇ ਐੈੱਸ. ਆਰ. ਐੈੱਸ. ਵਿੱਦਿਆਪੀਠ ਚੇਅਰਮੈਨ ਅਮਿਤ ਸਿੰਗਲਾ ਵੀ ਮੌਜੂਦ ਸਨ। ਮੰਦਰ ’ਚ ਮਾਤਾ ਜੀ ਦੀ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਵਿਸ਼ਾਲ ਕਲਸ਼ ਯਾਤਰਾ ਅਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਮੁੱਖ ਮਹਿਮਾਨ ਮੈਡਮ ਰਵਿੰਦਰ ਕੌਰ ਨੇ ਕਿਹਾ ਕਿ ਆਪਣੇ ਕੰਮਾਂ ’ਚੋਂ ਸਮਾਂ ਕੱਢ ਕੇ ਹਰ ਇਨਸਾਨ ਨੂੰ ਧਾਰਮਕ ਕਾਰਜਾਂ ਨਾਲ ਜੁਡ਼ਨਾ ਚਾਹੀਦਾ ਹੈ। ਸਾਨੂੰ ਧਾਰਮਕ ਆਯੋਜਨ ਬਿਨ੍ਹਾਂ ਭੇਦਭਾਵ ਅਤੇ ਸ਼ਰਧਾ ਨਾਲ ਕਰਾਉਣੇ ਚਾਹੀਦੇ ਹਨ। ਇਸ ਮੌਕੇ ਮੰਦਰ ਕਮੇਟੀ ਸਰਪ੍ਰਸਤ ਨਰੇਸ਼ ਬਾਂਸਲ, ਪ੍ਰਧਾਨ ਬੇਅੰਤ ਵਰਮਾ, ਵਾਈਸ ਪ੍ਰਧਾਨ ਪਰਗਟ ਸਿੰਘ ਲਾਡੀ, ਸਕੱਤਰ ਅਸ਼ੋਕ ਸਿੰਗਲਾ, ਕੈਸ਼ੀਅਰ ਬਾਲ ਕ੍ਰਿਸ਼ਨ ਗਰਗ, ਸੰਦੀਪ ਲੂੰਬਾ, ਸ਼ਿਵ ਨਰਾਇਣ ਗਰਗ, ਸ਼ੇਖਰ ਸ਼ਰਮਾ, ਗੁੱਲੂ ਬਾਂਸਲ, ਰਵੀ ਗਰਗ ਅਤੇ ਮਨੂੰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।

Related News