ਪਟਿਆਲਾ ਜਹਾਜ਼ ਹਾਦਸੇ ''ਚ ਮਾਰੇ ਗਏ ਵਿੰਗ ਕਮਾਂਡਰ ਦੀ ਪਿੰਡ ਪੁੱਜੀ ਲਾਸ਼

02/25/2020 6:03:55 PM

ਧਾਰੀਵਾਲ (ਵਿਨੋਦ): ਬੀਤੇ ਦਿਨ ਪਟਿਆਲਾ 'ਚ ਐੱਨ.ਸੀ.ਸੀ. ਦੇ ਹਾਦਸਾ ਗ੍ਰਸਤ ਹੋਏ ਟਰੇਨਿੰਗ ਜਹਾਜ਼ ਵਿਚ ਮੌਤ ਦੀ ਭੇਟ ਚੜ੍ਹੇ ਪਾਇਲਟ ਗੁਰਪ੍ਰੀਤ ਸਿੰਘ ਚੀਮਾ ਦੀ ਮ੍ਰਿਤਕ ਦੇਹ ਅੱਜ ਜ਼ਿਲਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਖੇ ਪਹੁੰਚ ਗਈ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਚੀਮਾ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ  ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦਾ ਅਤਿੰਮ ਸੰਸਕਾਰ ਕੀਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਆਲੋਵਾਲ ਦਾ ਰਹਿਣ ਵਾਲਾ ਹੈ। ਇਹ 3 ਭਰਾ ਅਤੇ ਇਕ ਭੈਣ ਹੈ। 2 ਭਰਾ ਖੇਤੀਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਪਤਨੀ ਨਵਨੀਤ ਕੌਰ 2 ਬੱਚੇ 18 ਸਾਲ ਦੀ ਧੀ 13 ਸਾਲ ਦੀ ਬੇਟਾ ਹੈ।


Shyna

Content Editor

Related News