75 ਦੀ ਉਮਰ, ਜੋਸ਼ 25 ਵਾਲਾ, ਨੌਜਵਾਨਾਂ ਨੂੰ ਵੀ ਮਾਤ ਪਾਉਂਦੈ ਹਨ ਇਹ ''ਬਾਬੇ''

02/01/2020 11:42:55 AM

ਪਟਿਆਲਾ, ਬਾਰਨ (ਇੰਦਰ): ਨੌਜਵਾਨਾਂ ਲਈ ਮਿਸਾਲ ਬਣੇ ਸ਼ਹਿਰ ਪਟਿਆਲਾ ਦੇ 72 ਸਾਲਾ ਬਜ਼ੁਰਗ ਬਾਲ ਸਿੰਘ ਵਿਰਕ ਅਤੇ 75 ਸਾਲਾ ਮੁਖਤਿਆਰ ਸਿੰਘ ਚਮਾਰਹੇੜੀ ਜਿਨ੍ਹਾਂ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ। ਹੁਣ ਵੀ ਜਦੋਂ ਤੱਕ ਹਰ ਰੋਜ਼ ਅਭਿਆਸ ਕਰਦੇ ਹਨ ਤਾਂ ਨੌਜਵਾਨਾਂ ਨੂੰ ਵੀ ਮਾਤ ਦਿੰਦੇ ਹਨ। ਇਹ ਦੋਵੇਂ ਖਿਡਾਰੀ ਟ੍ਰਿਪਲ ਜੰਪ, ਲਾਂਗ ਜੰਪ, ਜੈਵਲਿਨ ਥਰੋਅ, ਡਿਸਕਸ ਥਰੋਅ, ਹੈਮਰ ਥਰੋਅ, ਪੋਲ, ਵਾਲਟ ਅਤੇ ਸ਼ਾਟਪੁੱਟ ਦੇ ਨੈਸ਼ਨਲ ਪੱਧਰ ਤੱਕ ਆਪਣੀ ਧਾਕ ਜਮਾ ਚੁੱਕੇ ਹਨ। ਖੇਡਾਂ ਦੌਰਾਨ ਜਿੱਤੇ ਤਮਗਿਆਂ ਦੀ ਗਿਣਤੀ ਕਰਨੀ ਮੁਸ਼ਕਲ ਹੈ। ਕੇਂਦਰ ਅਤੇ ਪੰਜਾਬ ਸਰਕਾਰ ਤੋਂ ਕਈ ਵਾਰ ਸਨਮਾਨਤ ਹੋ ਚੁੱਕੇ ਹਨ।

ਹਾਲ ਹੀ ਵਿਚ ਰੁੜਕੀ (ਉੱਤਰਾਖੰਡ) ਵਿਖੇ ਹੋਈ ਮਿੰਨੀ ਮੈਰਾਥਨ ਵਿਚ ਬਾਲ ਸਿੰਘ ਵਿਰਕ ਪਿੰਡ ਕਮਾਲਪੁਰ ਨੇ 7 ਕਿਲੋਮੀਟਰ ਦੌੜ 36 ਮਿੰਟ ਵਿਚ ਪੂਰੀ ਕਰ ਕੇ ਗੋਲਡ ਅਤੇ ਮੁਖਤਿਆਰ ਸਿੰਘ ਚਮਾਰਹੇੜੀ ਨੇ 7 ਕਿਲੋਮੀਟਰ ਦੌੜ ਨੂੰ 40 ਮਿੰਟ ਵਿਚ ਪੂਰਾ ਕਰ ਕੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ। ਇਹ ਦੋਵੇਂ ਖਿਡਾਰੀਆਂ ਨੂੰ 26 ਜਨਵਰੀ ਅਤੇ ਜ਼ਿਲਾ ਪੱਧਰੀ ਸਨਮਾਨ ਨਾਲ ਸੂਬਾ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ।


Shyna

Content Editor

Related News