ਪਟਿਆਲਾ ’ਚ PRTC ਦੀ ਬੱਸ ਹੋਈ ਸੜਕ ਹਾਦਸੇ ਦਾ ਸ਼ਿਕਾਰ, ਬੱਸ ਡਰਾਈਵਰ ਦੀ ਮੌਕੇ ’ਤੇ ਹੋਈ ਮੌਤ

Thursday, Jul 28, 2022 - 03:02 PM (IST)

ਪਟਿਆਲਾ ’ਚ PRTC ਦੀ ਬੱਸ ਹੋਈ ਸੜਕ ਹਾਦਸੇ ਦਾ ਸ਼ਿਕਾਰ, ਬੱਸ ਡਰਾਈਵਰ ਦੀ ਮੌਕੇ ’ਤੇ ਹੋਈ ਮੌਤ

ਪਟਿਆਲਾ (ਕਵੰਲਜੀਤ) - ਪਟਿਆਲਾ ਤੋਂ ਦੇਵੀਗੜ੍ਹ ਰੋਡ ’ਤੇ ਜਾ ਰਹੀ ਸੀ ਪੀ.ਆਰ.ਟੀ.ਸੀ. ਦੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਸਨੀ ਇਨਕਲੇਵ ਨੇੜੇ ਵਾਪਰੇ ਇਸ ਹਾਦਸੇ ’ਚ ਬੱਸ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਪੀ.ਆਰ.ਟੀ.ਸੀ. ਦੇ ਵੱਡੇ ਅਫ਼ਸਰ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਨੇ ਬੱਸ ਡਰਾਈਵਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਟਿਆਲਾ ਦੇ ਮੋਰਚਰੀ ਘਰ ਵਿਖੇ ਰਖਵਾ ਦਿੱਤੀ ਹੈ, ਜਿੱਥੇ ਉਸਦਾ ਪੋਸਟਮਾਰਟਮ ਹੋ ਰਿਹਾ ਹੈ। ਮ੍ਰਿਤਕ ਬੱਸ ਡਰਾਈਵਰ ਦੀ ਪਛਾਣ ਜਸਵਿੰਦਰ ਸਿੰਘ (42) ਵਜੋਂ ਹੋਈ ਹੈ, ਜੋ ਪਟਿਆਲਾ ਜ਼ਿਲ੍ਹਾ ਦੇ ਪਿੰਡ ਮੀਰਾਪੁਰ ਦਾ ਰਹਿਣ ਵਾਲਾ ਹੈ। 

PunjabKesari

ਮਿਲੀ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ ਪਟਿਆਲਾ ਦੇ ਦੇਵੀਗੜ੍ਹ ਤੋਂ ਹੁੰਦੇ ਹੋਏ ਅੰਬਾਲਾ ਵੱਲ ਨੂੰ ਜਾ ਰਹੀ ਸੀ। ਅੱਗੇ ਇਕ ਹੋਰ ਪੀ.ਆਰ.ਟੀ.ਸੀ. ਦੀ ਆ ਰਹੀ ਤੇਜ਼ ਰਫ਼ਤਾਰ ਬੱਸ ਕਾਰਨ ਦੂਜੀ ਬੱਸ ਦਾ ਸੰਤੁਲਨ ਖ਼ਰਾਬ ਹੋ ਗਿਆ। ਜਿਸ ਕਾਰਨ ਬੱਸ ਜੰਗਲਾਤ ਮਹਿਕਮੇ ਦੀ ਜ਼ਮੀਨ ਵਿੱਚ ਜਾ ਵੜੀ। ਪੀ.ਆਰ.ਟੀ.ਸੀ. ਦੇ ਇੰਸਪੈਕਟਰ ਗੁਰਨੈਬ ਸਿੰਘ ਨੇ ਕਿਹਾ ਕਿ ਅੱਗੋਂ ਆ ਰਹੀ ਬੱਸ ਨੂੰ ਬਚਾਉਣ ਦੇ ਚੱਕਰ ’ਚ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਬੱਸ ਡਰਾਈਵਰ ਦੀ ਮੌਤ ਹੋ ਗਈ। ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
 


author

rajwinder kaur

Content Editor

Related News