ਪਟਿਆਲਾ ਦੀ ਬਜਾਏ ਸੰਗਰੂਰ ਪੁੱਜੀ ਨੀਨਾ ''ਤੇ ਪ੍ਰਨੀਤ ਕੌਰ ਨੇ ਵਿੰਨ੍ਹਿਆਂ ਨਿਸ਼ਾਨਾ

Saturday, May 04, 2019 - 04:51 PM (IST)

ਪਟਿਆਲਾ ਦੀ ਬਜਾਏ ਸੰਗਰੂਰ ਪੁੱਜੀ ਨੀਨਾ ''ਤੇ ਪ੍ਰਨੀਤ ਕੌਰ ਨੇ ਵਿੰਨ੍ਹਿਆਂ ਨਿਸ਼ਾਨਾ

ਪਟਿਆਲਾ (ਬਖਸ਼ੀ)— ਲੋਕ ਸਭਾ ਚੋਣਾਂ ਦੇ ਚੱਲਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਵਲੋਂ ਹਲਕਾ ਸਨੌਰ ਵਿਖੇ ਚੋਣ ਪ੍ਰਚਾਰ ਕੀਤਾ ਗਿਆ।  ਇਸ ਦੌਰਾਨ ਵੱਡੀ ਤਦਾਦ 'ਚ ਕਾਂਗਰਸ ਸਮਰਥਕ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰ ਪਾਲ ਹੈਰੀ ਮਾਨ ਮੌਜੂਦ ਰਹੇ। ਪ੍ਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ।  ਇਸ ਦੌਰਾਨ ਉਨ੍ਹਾਂ ਨੇ ਨੀਨਾ ਮਿੱਤਲ 'ਤੇ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਨਵੇਂ ਲੋਕਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿ ਚੋਣ ਪ੍ਰਚਾਰ ਕਿੱਥੋਂ ਕਰਨਾ ਹੈ। 

ਦੱਸ ਦੇਈਏ ਕਿ ਬੀਤੇ ਦਿਨੀਂ ਨੀਨਾ ਮਿੱਤਲ ਨੇ ਸਮਾਣਾ, ਪਾਤੜਾਂ ਤੇ ਸ਼ੁਤਰਾਣਾ ਦੇ ਪਿੰਡ 'ਚ ਚੋਣ ਪ੍ਰਚਾਰ ਲਈ ਜਾਣਾ ਸੀ, ਪਰ ਉਹ ਪਟਿਆਲਾ ਤੇ ਸੰਗਰੂਰ ਜ਼ਿਲਿਆਂ ਦੀ ਹੱਦਬੰਦੀ 'ਚ ਇਸ ਤਰ੍ਹਾਂ ਉਲਝੇ ਕਿ ਉਹ ਪਟਿਆਲਾ ਜ਼ਿਲੇ ਦੇ ਆਖਰੀ ਪਿੰਡ ਖੇੜੀ ਨਗਰੀਆ ਪਹੁੰਚਣ ਦੀ ਬਜਾਏ ਸੰਗਰੂਰ ਜ਼ਿਲੇ ਦੇ ਪਿੰਡ ਖੇੜੀ ਸਈਆ ਪਹੁੰਚ ਗਏ।


author

Shyna

Content Editor

Related News