ਫਿਰ ਵਿਵਾਦਾਂ ''ਚ ਪਟਿਆਲਾ ਦੀ ਕੇਂਦਰੀ ਜੇਲ, ਬਰਾਮਦ ਹੋਏ 9 ਮੋਬਾਇਲ
Wednesday, Jan 27, 2021 - 06:26 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚੋਂ 9 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਦੇ ਅਧਾਰ ’ਤੇ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਪੰਜ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਪਹਿਲੇ ਕੇਸ ਵਿਚ ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਵਿਮਲ ਪੁੱਤਰ ਰਾਮ ਚੰਦਰ ਵਾਸੀ ਵਿਕਟੋਰੀਆ ਪਬਲਿਕ ਸਕੂਲ ਚੁਨਾਗਰਾ ਰੋਡ ਪਾਤਡ਼ਾਂ, ਹਵਾਲਾਤੀ ਵਿਨਿਤ ਮਲਿਕ ਪੁੱਤਰ ਯਸ਼ਪਾਲ ਮਲਿਕ ਵਾਸੀ ਪਿੰਡ ਸਰਨਾਵਾਲੀ ਥਾਣਾ ਫਗਾਣਾ ਸ਼ਾਮਲੀ ਯੂ.ਪੀ., ਹਵਾਲਾਤੀ ਬ੍ਰਿਜੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਚੱਕ ਬੀੜ ਰੋਡ ਸਰਕਾਰ ਨੇੜੇ ਇੰਦੂ ਮਾਡਲ ਸਕੂਲ ਮੁਕਤਸਰ ਸਾਹਿਬ, ਹਵਾਲਾਤੀ ਕੁਲਦੀਪ ਸਿੰਘ ਪੁੱਤਰ ਦੇਸ ਰਾਜ ਵਾਸੀ ਟੈਗੋਰ ਗਾਰਡਨ ਨਵੀਂ ਦਿੱਲੀ, ਹਵਾਲਾਤੀ ਜਗਦੇਵ ਕੁਮਾਰ ਪੁੱਤਰ ਹਰਪਾਲ ਦਾਸ ਵਾਸੀ ਪਿੰਡ ਲੰਗ ਥਾਣਾ ਤ੍ਰਿਪੜੀ ਪਟਿਆਲਾ ਖ਼ਿਲਾਫ਼ 52 ਏ ਪ੍ਰੀਜਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ
ਜੇਲ ਪ੍ਰਸ਼ਾਸ਼ਨ ਮੁਤਾਬਕ ਜਦੋਂ ਚੈਕਿੰਗ ਕੀਤੀ ਗਈ ਤਾਂ ਉਕਤ ਵਿਅਕਤੀਆਂ ਤੋਂ ਇਕ ਇਕ ਮੋਬਾਇਲ ਫੋਨ ਬਰਾਮਦ ਹੋਏ। ਦੂਜੇ ਮਾਮਲੇ ਵਿਚ ਜੇਲ ਪ੍ਰਸਾਸ਼ਨ ਨੂੰ ਚੈਕਿੰਗ ਦੌਰਾਨ ਸੈਂਟਰ ਅਹਾਤੇ ਦੇ ਬਾਹਰ ਗਿਰੇ ਹੋਏ ਖਾਕੀ ਟੇਪ ਵਿਚ ਲਪੇਟੇ ਹੋਏ 2 ਪੈਕਟ ਬਰਾਮਦ ਹੋਏ। ਜੋ ਖੋਲ ਕੇ ਚੈਕ ਕਰਨ ’ਤੇ 1 ਸੈਮਸੰਗ ਕੰਪਨੀ ਦਾ ਅਤੇ ਤਿੰਨ ਹੋਰ ਮੋਬਾਇਲ, 2 ਚਾਰਜਰ ਅਤੇ 13 ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਸਿੰਘੂ ਦੀ ਸਟੇਜ ਤੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਖ਼ਿਲਾਫ਼ ਉੱਠੀ ਆਵਾਜ਼, ਦੇਖੋ ਲਾਈਵ