ਪਟਿਆਲਾ: ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਲੱਖਾਂ ਦੀ ਕਰੰਸੀ ਬਰਾਮਦ
Monday, Mar 18, 2019 - 09:55 AM (IST)
ਨਾਭਾ (ਰਾਹੁਲ)—ਪੰਜਾਬ 'ਚ ਲੋਕ ਸਭਾ ਚੋਣਾਂ ਦੇ ਚਲਦੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਪੁਲਸ ਵੀ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਜਿਸ ਦੇ ਤਹਿਤ ਨਾਭਾ 'ਚ ਅੱਜ ਸਵੇਰੇ ਐੱਸ.ਸੀ.ਟੀ. ਅਤੇ ਪੰਜਾਬ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਦੀ ਤਲਾਸ਼ੀ ਦੌਰਾਨ 5 ਲੱਖ ਦੀ ਕਰੰਸੀ ਬਰਾਮਦ ਕੀਤੀ ਹੈ। ਚੋਣ ਜ਼ਾਬਤੇ ਦੌਰਾਨ ਕੋਈ ਵੀ ਵਿਅਕਤੀ ਇੰਨੀ ਵੱਡੀ ਰਾਸ਼ੀ ਲੈ ਕੇ ਨਹੀਂ ਜਾ ਸਕਦਾ ਅਤੇ ਫੜ੍ਹੇ ਗਏ ਵਿਅਕਤੀ ਦੀ ਪੁਲਸ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ।