ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਮਾਮਲਾ ਦਰਜ

9/14/2020 12:48:35 PM

ਪਠਾਨਕੋਟ (ਵਿਨੋਦ, ਧਰਮਿੰਦਰ) : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਨੇ ਪਠਾਨਕੋਟ 'ਚ ਰਾਜਨੀਤਿਕ ਮੀਟਿੰਗ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। ਜਾਣਕਾਰੀ ਮੁਤਾਬਕ ਰਾਜਨੀਤਕ ਮੀਟਿੰਗ 'ਚ ਹਿੱਸਾ ਲੈਣ ਵਾਲੇ ਅਸ਼ਵਨੀ ਸ਼ਰਮਾ ਅਤੇ ਬਾਕੀ ਸਾਰੇ ਲੋਕਾਂ 'ਤੇ ਕੋਵਿਡ-19 ਸਬੰਧੀ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ

PunjabKesari


 


Baljeet Kaur

Content Editor Baljeet Kaur