ਟ੍ਰੇਨਿੰਗ ਦੌਰਾਨ ਝੀਲ 'ਚ ਡੁੱਬੇ ਫੌਜੀ ਦੀ ਮੌਤ

Wednesday, Feb 05, 2020 - 05:57 PM (IST)

ਟ੍ਰੇਨਿੰਗ ਦੌਰਾਨ ਝੀਲ 'ਚ ਡੁੱਬੇ ਫੌਜੀ ਦੀ ਮੌਤ

ਪਠਾਨਕੋਟ (ਧਰਮਿੰਦਰ ਠਾਕੁਰ) : ਬੀਤੇ ਦਿਨ ਰਣਜੀਤ ਸਾਗਰ ਡੈਮ ਦੀ ਝੀਲ 'ਚ ਟ੍ਰੇਨਿੰਗ ਦੌਰਾਨ ਡੁੱਬੇ ਫੌਜ ਦੇ ਜਵਾਨ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਰਜੀਵ ਕੁਮਾਰ (23) ਪੁੱਤਰ ਰਾਮ ਕ੍ਰਿਸ਼ਨ ਵਾਸੀ ਕੁੰਨ੍ਹਾ ਜ਼ਿਲ੍ਹਾ ਮੰਡੀ ਮਾਮੂਨ ਕੈਂਟ ਸਥਿਤ 26 ਪੰਜਾਬ ਰੈਜੀਮੈਂਟ 'ਚ ਬਤੌਰ ਸਿਪਾਹੀ ਤਾਇਨਾਤ ਸੀ ਤੇ ਤੈਰਾਕੀ ਦੀ ਟ੍ਰੇਨਿੰਗ ਲਈ ਰਣਜੀਤ ਸਾਗਰ ਝੀਲ 'ਚ ਟੀਮ ਨਾਲ ਆਇਆ ਹੋਇਆ ਸੀ। ਇਸੇ ਦੌਰਾਨ ਸ਼ਾਮ ਨੂੰ ਅਚਾਨਕ ਉਨ੍ਹਾਂ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਝੀਲ 'ਚ ਡੁੱਬ ਗਿਆ। ਫੌਜ ਦੀ ਗੋਤਾਖੋਰ ਟੀਮ ਵਲੋਂ ਝੀਲ 'ਚ ਡੁੱਬੇ ਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮਿਲਿਆ। ਪੂਰੀ ਰਾਤ ਬੀਤ ਜਾਣ ਤੋਂ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਨੇ ਦੱਸਿਆ ਕਿ ਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News