15 ਸਾਲ ਕੀਤੀ ਇੰਜੀਨੀਅਰ ਦੀ ਨੌਕਰੀ, ਅੱਜ ਡਰੈਗਨ ਫ਼ਲ ਦੀ ਖੇਤੀ ਕਰ ਮਾਲਾਮਾਲ ਬਣਿਆ ਇਹ ਪੰਜਾਬੀ
Wednesday, Nov 18, 2020 - 11:33 AM (IST)
ਪਠਾਨਕੋਟ (ਧਰਮਿੰਦਰ ਠਾਕੁਰ): ਬਹੁਤ ਸਾਰੇ ਕਿਸਾਨ ਅਜੇ ਵੀ ਰਿਵਾਇਤੀ ਖੇਤੀ ਵਿਚ ਫਸੇ ਹੋਏ ਹਨ ਪਰ ਕੁਝ ਅਜਿਹੇ ਅਗਾਂਹਵਧੂ ਕਿਸਾਨ ਵੀ ਹਨ ਜੋ ਇਸ ਰਿਵਾਇਤੀ ਖੇਤੀ ਤੋਂ ਬਾਹਰ ਨਿਕਲ ਕੇ ਅਜਿਹੀਆਂ ਫ਼ਸਲਾਂ ਦੀ ਖੇਤੀ ਕਰਨ ਲੱਗ ਪਏ ਹਨ ਜੋ ਕਿ ਜ਼ਿਆਦਾਤਰ ਵਿਦੇਸ਼ਾਂ ਤੋਂ ਮੰਗਵਾਈ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਇਕ ਨੌਜਵਾਨ ਹੈ ਰਮਨ ਸਲਾਰਿਆ ਜਿਸਨੇ ਖੇਤੀ ਵਿਚ ਮਿਸਾਲ ਕਾਇਮ ਕੀਤੀ ਹੈ।
ਇਹ ਵੀ ਪੜ੍ਹੋ: ਕੁੜੀ ਨੂੰ ਸਰਬਾਲਾ ਬਣਾ ਕਿ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ
ਇਸ ਕਿਸਾਨ ਨੇ ਬੀ.ਟੈੱਕ. ਪਾਸ ਕਰਨ ਤੋਂ ਬਾਅਦ ਬਤੌਰ ਇੰਜੀਨੀਅਰ 15 ਸਾਲ ਕੰਮ ਕੀਤਾ ਅਤੇ ਆਪਣੀ ਨੌਕਰੀ ਛੱਡ ਕੇ ਡਰੈਗਨ ਫ਼ਲ ਦੀ ਖੇਤੀ ਨੂੰ ਅਪਣਾਇਆ। ਆਪਣੇ ਪਿੰਡ ਜੰਗਲ ਪਹੁੰਚ ਕੇ ਝੋਨੇ ਤੇ ਕਣਕ ਦੇ ਫ਼ਸਲੀ ਚੱਕਰ ਦੀ ਖੇਤੀ ਨੂੰ ਛੱਡ ਕੁਝ ਇਸ ਤਰ੍ਹਾਂ ਦਾ ਕਰਨ ਦੀ ਠਾਣੀ ਜੋ ਕਿ ਲੋਕਾਂ ਲਈ ਮਿਸਾਲ ਬਣ ਗਿਆ ਹੈ। ਰਮਨ ਵਲੋਂ 4 ਏਕੜ ਜ਼ਮੀਨ ਉੱਪਰ ਡਰੈਗਨ ਫ਼ਲ ਦੀ ਉਪਜ ਸ਼ੁਰੂ ਕੀਤੀ ਗਈ ਜਿਸ ਵਿਚ ਉਸਨੂੰ ਪਹਿਲੇ ਸਾਲ ਇਕ ਲੱਖ ਰੁਪਏ ਦਾ ਮੁਨਾਫ਼ਾ ਹੋਇਆ ਅਤੇ ਸਮਾਂ ਬੀਤਣ ਨਾਲ ਮੁਨਾਫ਼ਾ ਵੱਧਦਾ ਚਲਾ ਗਿਆ। ਇਸ ਕਿਸਾਨ ਨੇ ਦੱਸਿਆ ਕਿ ਡਰੈਗਨ ਫ਼ਲ ਦੀ ਖੇਤੀ ਕਰਨ ਵਾਲਾ ਕਿਸਾਨ ਇਕ ਏਕੜ ਵਿਚੋਂ ਹਰ ਸਾਲ 5 ਲੱਖ ਰੁਪਏ ਦੇ ਲਗਭਗ ਕਮਾ ਸਕਦਾ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ
ਡਰੈਗਨ ਦੇ ਫ਼ਲ ਦੀ ਉਪਜ ਦੇ ਨਾਲ-ਨਾਲ ਪਿੰਡ ਜੰਗਲ ਦੇ ਇਸ ਕਿਸਾਨ ਰਮਨ ਸਲਾਰਿਆ ਨੇ ਮੁਨਾਫ਼ੇ ਵਾਲੇ ਫਲ ਪਪੀਤੇ ਦੇ ਬੂਟੇ ਵੀ ਲਗਾਏ ਹੋਏ ਹਨ। ਇਸ ਤੋਂ ਇਲਾਵਾ ਆਪਣੇ ਖੇਤਾਂ ਵਿਚ ਹਲਦੀ ਵੀ ਲਗਾਈ ਹੈ ਤਾਂਕਿ ਉਹ ਪੂਰੀ ਤਰ੍ਹਾਂ ਵਪਾਰਿਕ ਖੇਤੀ ਕਰ ਸਕੇ। ਖੇਤੀਬਾੜੀ ਮਹਿਕਮਾ ਵੀ ਰਮਨ ਦੇ ਇਸ ਕੰਮ ਦੀ ਪ੍ਰੰਸ਼ਸਾ ਕਰਦਾ ਹੈ।