ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਦੀ ਰੋਕਥਾਮ ਲਈ ਤੁਰੰਤ ਸਖ਼ਤ ਕਦਮ ਚੁੱਕੇ ਕੇਂਦਰ ਸਰਕਾਰ

Wednesday, Jul 29, 2020 - 07:02 PM (IST)

ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਦੀ ਰੋਕਥਾਮ ਲਈ ਤੁਰੰਤ ਸਖ਼ਤ ਕਦਮ ਚੁੱਕੇ ਕੇਂਦਰ ਸਰਕਾਰ

ਪਠਾਨਕੋਟ (ਸ਼ਾਰਦਾ): ਜ਼ਿਲ੍ਹਾ ਪਠਾਨਕੋਟ ਦਾ 25 ਕਿਲੋਮੀਟਰ ਦਾ ਖੇਤਰ ਜੋ ਪਾਕਿਸਤਾਨ ਬਾਰਡਰ ਦੇ ਨਾਲ-ਨਾਲ ਲੱਗਦਾ ਹੈ ਇਕ ਵਾਰ ਫਿਰ ਸੁਰੱਖਿਆ ਦੀ ਨਜ਼ਰ ਨਾਲ ਚਰਚਾ ’ਚ ਆ ਗਿਆ ਹੈ।ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਅਤੇ ਉਨ੍ਹਾਂ ਦੇ ਰੇਂਜਰ ਇਸ ਖੇਤਰ ’ਚ ਕੁਝ ਨਾ ਕੁਝ ਗਤੀਵਿਧੀਆਂ ਕਰਨ ਦੀ ਹਮੇਸ਼ਾ ਤਾਕ ’ਚ ਰਹਿੰਦੇ ਹਨ ਪਰ ਜਦੋਂ ਤੱਕ ਕੋਈ ਲੋਕਲ ਸਪੋਰਟ ਨਾ ਹੋਵੇ ਤਾਂ ਕਾਮਯਾਬੀ ਮਿਲਣਾ ਸੰਭਵ ਨਹੀਂ। ਇਸ ਲਈ ਪਾਕਿਸਤਾਨ ਦੇ ਸਮਗਲਰ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਕਰਨ ਦੇ ਲਈ ਆਪਣਾ ਸਹਿਯੋਗੀ ਲੱਭਦੇ ਹਨ। ਉਸਦੇ ਬਾਅਦ ਸੋਨੇ ਦੀ ਸਮਗਲਿੰਗ ਅਤੇ ਅਖੀਰ ਉਨ੍ਹਾਂ ਲੋਕਾਂ ਤੋਂ ਹੀ ਹਥਿਆਰਾਂ ਦਾ ਕਾਰੋਬਾਰ ਕਰਵਾਉਣਾ ਉਨ੍ਹਾਂ ਦੀ ਇਕ ਪੁਰਾਣੀ ਟੈਕਨੀਕ ਹੈ। ਅਜਿਹਾ ਨਹੀਂ ਹੈ ਕਿ ਪਾਕਿਸਤਾਨ ਨੇ ਪਹਿਲੀ ਵਾਰ ਅਜਿਹਾ ਯਤਨ ਕੀਤਾ ਹੋਵੇ।

ਇਹ ਵੀ ਪੜ੍ਹੋ: 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ 'ਚੋਂ ਮਿਲੀ ਕੁੜੀ ਦੀ ਲਾਸ਼

ਸਾਲ 2010 ’ਚ ਸਿੰਬਲ ਫਾਰਵਰਡ ਪੋਸਟ ਤੇ ਉਨ੍ਹਾਂ ਨੇ ਤਾਰ ਨੂੰ ਕੱਟ ਕੇ ਦੋ ਅੱਤਵਾਦੀ ਭਾਰਤ ’ਚ ਪ੍ਰਵੇਸ਼ ਕਰਵਾਏ ਸਨ ਅਤੇ ਰੇਂਜਰ ਅਤੇ ਬੀ.ਐੱਸ.ਐੱਫ.’ਚ ਫਾਈਰਿੰਗ ਵੀ ਹੋਈ ਸੀ। ਅਖੀਰ ਜਦੋਂ ਪਤਾ ਲੱਗਾ ਕਿ ਉਥੋਂ ਤਾਰ ਕੱਟੀ ਹੋਈ ਹੈ ਤਾਂ ਪੰਜਾਬ ਪੁਲਸ ਨੇ ਮੋਰਚਾ ਸੰਭਾਲਿਆ ਅਤੇ ਪਿੰਡ ਰਤੜਵਾਂ ਦੇ ਕੋਲ ਮੁਠਭੇੜ ’ਚ ਦੋਨੋਂ ਅੱਤਵਾਦੀ ਮਾਰ ਦਿੱਤੇ ਅਤੇ ਪੰਜਾਬ ਪੁਲਸ ਨੂੰ ਵੀ ਆਪਣੇ ਲੋਕਾਂ ਦੀ ਦਹਿਸ਼ਤ ਦਾ ਜਾਮ ਪੀਉਣਾ ਪਿਆ ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸੇ ਤਰ੍ਹਾਂ ਏਅਰਫੋਰਸ ਸਟੇਸ਼ਨ ਤੇ ਹੋਏ ਅੱਤਵਾਦੀ ਹਮਲੇ ’ਚ ਜੋ ਅੱਤਵਾਦੀ ਆਏ ਸਨ ਉਨ੍ਹ ਨੇ ਵੀ ਇਸੇ ਖੇਤਰ ਤੋਂ ਹੁੰਦੇ ਹੋਏ ਉਦੋਂ ਦੇ ਐੱਸ.ਪੀ. ਦੀ ਗੱਡੀ ਨੂੰ ਬੰਦੀ ਬਣਾ ਕੇ ਏਅਰਫੋਰਸ ਸਟੇਸ਼ਨ ਦੇ ਕੋਲ ਪੁੱਜੇ ਸਨ। ਦੀਨਾਨਗਰ ਪੁਲਸ ਸਟੇਸ਼ਨ ’ਚ ਹੋਈ ਮੁਠਭੇੜ ’ਚ ਜੋ ਅੱਤਵਾਦੀ ਪੁੱਜੇ ਸਨ ਉਹ ਵੀ ਕਥਿਤ ਤੌਰ ਤੇ ਬਾਰਡਰ ਨੂੰ ਕ੍ਰਾਸ ਕਰਨ ਆਏ ਸਨ। ਚਾਹੇ ਇਨ੍ਹਾਂ ਗੱਲਾਂ ਨੂੰ ਨਕਾਰਿਆ ਵੀ ਜਾਂਦਾ ਹੈ ਪਰ ਹੁਣ ਸੋਚਣ ਦਾ ਸਮਾਂ ਆ ਗਿਆ ਹੈ ਕਿ ਕੀ ਯੋਜਨਾ ਬਨਾਉਣੀ ਹੈ। ਅਜੇ ਤੱਕ ਇਨ੍ਹਾਂ ਸਾਰੀਆਂ ਗਤੀਵਿਧੀਆਂ ’ਚ ਪਾਕਿਸਤਾਨ ਨੂੰ ਇਸ ਖੇਤਰ ਤੋਂ ਕਦੀ ਸਥਾਨਿਕ ਸਪੋਰਟ ਨਹੀਂ ਮਿਲ ਸਕੀ। ਇਹ ਖੇਤਰ ਜੋ ਭੋਆ ਵਿਧਾਨ ਸਭਾ ਖੇਤਰ ਦੇ ਅਧੀਨ ਆਉਂਦਾ ਹੈ ਸ਼ੁਰੂ ਤੋਂ ਹੀ ਦੇਸ਼ ਭਗਤ ਲੋਕਾਂ ਦਾ ਸਥਾਨ ਰਿਹਾ ਹੈ ਕਿਉਂਕਿ ਜ਼ਿਆਦਾਤਰ ਲੋਕ ਕਿਸਾਨ ਅਤੇ ਸੈਨਿਕ ਹਨ, ਇਸ ਲਈ ਦੇਸ਼ਭਗਤੀ ਦੀ ਲਹਿਰ ਚਲੀ ਰਹਿੰਦੀ ਹੈ।

ਇਹ ਵੀ ਪੜ੍ਹੋ: ਗੁਰੂ ਘਰ 'ਚ ਲੰਗਰ ਛਕਣ ਗਏ ਨੌਜਵਾਨ ਦਾ ਨੁਕੀਲੇ ਹਥਿਆਰ ਨਾਲ ਕਤਲ

ਤਰਨਾਹ ਨਾਲਾ ਦੋਨੋਂ ਖੇਤਰਾਂ ਵਿੱਚ ਵਹਿਣ ਦੇ ਚਲਦੇ ਇਕ ਵੱਡੀ ਚੁਣੌਤੀ
ਤਰਨਾਹ ਨਾਲਾ ਜੋ ਬਰਸਾਤਾਂ ਦੇ ਦਿਨਾਂ ਵਿੱਚ ਨਦੀ ਦਾ ਰੂਪ ਧਾਰਨ ਕਰ ਲੈਂਦਾ ਹੈ ਇਕ-ਦੋ ਥਾਵਾਂ ਤੇ ਭਾਰਤ ਅਤੇ ਪਾਕਿਸਤਾਨ ਦੇ ’ਚ ਘੁੰਮਦਾ ਹੈ, ਉਥੇ 24 ਘੰਟੇ ਨਜ਼ਰ ਰੱਖ ਪਾਉਣਾ ਇਕ ਚੁਣੌਤੀਪੂਰਨ ਕੰਮ ਹੈ। ਚਾਹੇ ਸਮੇਂ ਦੇ ਨਾਲ ਆਧੁਨਿਕ ਤਕਨੀਕਾਂ ਆ ਗਈਆਂ ਹਨ ਪਰ ਇਸਦੇ ਬਾਵਜੂਦ ਵੀ ਦੁਸ਼ਮਣ ਕੋਈ ਨਾ ਕੋਈ ਸਾਜਿਸ਼ ਘੜਦਾ ਰਹਿੰਦਾ ਹੈ। ਨਸ਼ੇ ਦੀਆਂ ਖੇਪਾਂ ਦਾ ਇਸ ਖੇਤਰ ਵਿੱਚ ਫੜਿਆ ਜਾਣਾ ਬੀ.ਐੱਸ.ਐੱਫ. ਅਤੇ ਕੇਂਦਰੀ ਏਜੰਸੀਆਂ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਂਦਾ ਹੈ। ਇਹ ਖੇਤਰ ਕਦੇ ਵੀ ਇਨ੍ਹਾਂ ਕੰਮਾਂ ਦੇ ਲਈ ਨਹੀਂ ਜਾਣਾ ਜਾਂਦਾ। ਇਹ ਬਿਲਕੁਲ ਨਵਾਂ ਅਤੇ ਖਤਰਨਾਕ ਟਰੈਂਡ ਹੈ, ਜਿਸ ਤੇ ਕੇਂਦਰ ਸਰਕਾਰ ਦੀ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਨਸ਼ੇ ਦੀ ਆੜ ਵਿੱਚ ਸਮਗਲਿੰਗ ਨੂੰ ਸਥਾਨਿਕ ਸਪੋਰਟ ਮਿਲਣੀ ਸ਼ੁਰੂ ਹੋ ਗਈ ਤਾਂ ਇਹ ਖੇਤਰ ਵੀ ਪੰਜਾਬ ਦੇ ਡੇਰਾ ਬਾਬਾ ਨਾਨਕ ਜਾਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਖੇਤਰਾਂ ਵਿੱਚ ਹੋਣ ਵਾਲੀ ਸਮਗਲਿੰਗ ਦੀਆਂ ਘਟਨਾਵਾਂ ਦੀ ਤਰ੍ਹਾਂ ਇਕ ਚੁਣੌਤੀਪੂਰਨ ਕੰਮ ਦੇ ਰੂਪ ਵਿੱਚ ਉੱਭਰ ਸਕਦਾ ਹੈ ਕਿਉਂਕਿ ਇਹ ਖੇਤਰ ਇਕ ਪਾਸਿਓਂ ਜੇ.ਐਂਡ.ਕੇ.ਦੇ ਨਾਲ ਜੁੜਿਆ ਹੋਇਆ ਹੈ ਤਾਂ ਦੂਜੇ ਪਾਸੇ ਪੰਜਾਬ ਦਾ ਪ੍ਰਵੇਸ਼ ਦੁਆਰ ਹੈ ਅਤੇ ਸੈਨਾ ਦੀ ਦ੍ਰਿਸ਼ਟੀ ਨਾਲ ਪਠਾਨਕੋਟ ਇਕ ਮਹੱਤਵਪੂਰਨ ਜਿਲ੍ਹਾ ਹੈ। ਕੇਂਦਰ ਸਰਕਾਰ ਨੂੰ ਇਸ ਖੇਤਰ ਵਿੱਚ ਹੋ ਰਹੀਆਂ ਗਤੀਵਿਧੀਆਂ ਤੇ ਤੁਰੰਤ ਧਿਆਨ ਦੇਣਾ ਹੋਵੇਗਾ। ਸਾਂਸਦ ਸੰਨੀ ਦਿਅੋਲ ਚਾਹੇ ਜਿਆਦਾਤਰ ਮੁੰਬਈ ਵਿੱਚ ਰਹਿੰਦੇ ਹਨ ਪਰ ਇਨ੍ਹਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਇਸ ਮੁੱਦੇ ਨੂੰ ਪੀ.ਐਮ.ਓ. ਦੇ ਮੂਹਰੇ ਚੁੱਕਣ ਅਤੇ ਬੀ.ਐਸ.ਐਫ਼ ਤੇ ਸੁਰੱਖਿਆ ਏਜੰਸੀਆਂ ਨੂੰ ਜੋ ਵੀ ਇਨਫ੍ਰਾਸਟ੍ਰਕਚਰ ਚਾਹੀਂਦਾ ਹੈ ਉਹ ਉਪਲੱਬਧ ਹੋਵੇ ਅਤੇ ਇਸ ਖੇਤਰ ਵਿੱਚ ਪਾਕਿਸਤਾਨ ਦੀਆਂ ਛਲਾਂਗਾਂ ਨੂੰ ਪੂਰੀ ਤਰ੍ਹਾਂ ਨਾਲ ਕੁਚਲਿਆ ਜਾ ਸਕੇ। ਅਜੇ ਸਿਰ ਤੋਂ ਪਾਣੀ ਨਹੀਂ ਨਿਕਲਿਆ ਹੈ ਅਤੇ ਇਸ ਨੂੰ ਰੋਕਣ ਦਾ ਇਹੀ ਸਹੀ ਸਮੇਂ ਹੈ। 

ਇਹ ਵੀ ਪੜ੍ਹੋ:  ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ

ਪੰਜਾਬ ਪੁਲਸ ਦੇ ਲਈ ਵੀ ਸੈਕੰਡ ਡਿਫੈਂਸ ਆਫ਼ ਲਾਈਨ ਨੂੰ ਮਜਬੂਤ ਕਰਨਾ ਇਕ ਵੱਡੀ ਚੁਣੌਤੀ
ਜਦੋ ਤੋਂ ਸਾਲ 2016 ਵਿੱਚ ਏਅਰਫੋਰਸ ਸਟੇਸ਼ਨ ਵਿੱਚ ਹਮਲਾ ਹੋਇਆ ਸੀ ਅਤੇ ਪੰਜਾਬ ਪੁਲੀਸ ਨੇ ਸੈਕੰਡ ਡਿਫੈਂਸ ਆਫ ਲਾਈਨ ਦੀ ਰਚਨਾ ਕਰਕੇ ਨਾਕਿਆਂ ਨੂੰ ਮਜਬੂਤ ਕੀਤਾ ਸੀ। ਉਦੋਂ ਬਾਰਡਰ ਤੋਂ ਆਉਣ ਵਾਲੇ ਸਾਰੇ ਰਸਤਿਆਂ ਤੇ ਚੌਕਸੀ ਵਧਾਈ ਗਈ ਸੀ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਪੰਜਾਬ ਪੁਲੀਸ ਦੇ ਮੂਹਰੇ ਇਹ ਹੈ ਕਿ ਹੁਣ ਇਸ ਖੇਤਰ ਵਿੱਚ ਦੂਸਰੇ ਖੇਤਰ ਤੋਂ ਵੀ ਲੋਕ ਆ ਕੇ ਵੱਸਣੇ ਸ਼ੁਰੂ ਹੋ ਗਏ ਹਨ। ਜਮੀਨਾਂ ਸਸਤੀਆਂ ਹਨ ਇਸਲਈ ਜੇਕਰ ਕੋਈ ਦੂਸਰੇ ਬਾਰਡਰ ਖੇਤਰ ਵਿੱਚ ਪੰਜ ਏਕੜ ਜਮੀਨ ਵੇਚਦਾ ਹੈ ਤਾਂ ਇਥੇ ਉਸ ਨੂੰ 10 ਏਕੜ ਜਮੀਨ ਮਿਲ ਜਾਂਦੀ ਹੈ। ਕਿਸੇ ਨੂੰ ਵੀ ਇਸ ਖੇਤਰ ਵਿੱਚ ਆ ਕੇ ਵੱਸਣ ਦੀ ਮੰਜੂਰੀ ਹੈ ਪਰ ਪੰਜਾਬ ਸਰਕਾਰ ਦਾ ਇਹ ਫਰਜ ਬਣਦਾ ਹੈ ਕਿ ਉਹ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਪਿਛਲੇ ਇਕ ਦਹਾਕੇ ਤੋਂ ਜੋ ਵੀ ਲੋਕ ਇਥੇ ਆ ਕੇ ਜਮੀਨਾਂ ਖਰੀਦ ਰਹੇ ਹਨ, ਫਾਰਮ ਹਾਊਸ ਬਣਾ ਰਹੇ ਹਨ ਜਾਂ ਆਪਣੀਆਂ ਗਤੀਵਿਧਆਂ ਕਰ ਰਹੇ ਹਨ ਉਨ੍ਹਾਂ ਸਾਰਿਆਂ ਦੀ ਬੈਕਰਾਊਂਡ ਦੀ ਵਿਸਥਾਰ ਨਾਲ ਜਾਂਚ ਕਰਵਾਈ ਜਾਵੇ ਕਿਉਂਕਿ ਇਸੇ ਦੀ ਆੜ ਵਿੱਚ ਗੈਰ ਸਮਾਜਿਕ ਅਨਸਰ ਆਪਣੀ ਸਥਿਤੀ ਨੂੰ ਮਜਬੂਤ ਕਰ ਲੈਂਦੇ ਹਨ। ਜੇਕਰ ਸਰਕਾਰ ਵਾਰ-ਵਾਰ ਜਾਂਚ ਕਰਵਾਏਗੀ ਅਤੇ ਸਥਾਨਕ ਤੇ ਦੇਸ਼ਭਗਤ ਲੋਕਾਂ ਨੂੰ ਹੋਰ ਮਜਬੂਤ ਕਰਦੇ ਹੋਏ ਨਾਲ-ਨਾਲ ਆਪਣੇ ਸੂਚਨਾ ਤੰਤਰ ਵਿੱਚ ਸਥਾਨਿਕ ਲੋਕਾਂ ਦਾ ਸਹਿਯੋਗ ਲਵੇਗੀ ਤਾਂ ਨਿਸ਼ਚਿਤ ਤੌਰ ਤੇ ਇਸ ਖੇਤਰ ਤੋਂ ਨਸ਼ੇ ਦੇ ਕਾਰੋਬਾਰੀਆਂ ਨੂੰ ਖਦੇੜਿਆ ਜਾ ਸਕਦਾ ਹੈ ਕਿਉਂਕਿ ਜੋ ਕੰਮ ਨਸ਼ੇ ਤੋਂ ਸ਼ੁਰੂ ਹੁੰਦਾ ਹੈ ਉਹੀ ਲੋਕਾਂ ਦੇ ਮਾਧਿਅਮ ਨਾਲ ਹਥਿਆਰਾਂ ਦਾ ਕਾਰੋਬਾਰ ਸ਼ੁਰੂ ਹੋ ਜਾਂਦਾ ਹੈ ਜੋ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਹੈ ਜਿਨ੍ਹਾਂ ਨੇ ਵੀ ਨਵੇਂ ਪੁਲ ਜੰਮੂ-ਕਸ਼ਮੀਰ ਦੇ ਨਾਲ ਉਜ ਦਰਿਆ ਤੇ ਬਣ ਰਹੇ ਹਨ ਜਾਂ ਬਮਿਆਲ ਦੇ ਆਸੇ-ਪਾਸੇ ਦਰਿਆ ਦੇ ਰਸਤੇ ਆ ਰਹੇ ਹਨ ਉਥੇ ਸਥਾਈ ਨਾਕੇ ਲੱਗਣੇ ਚਾਹੀਂਦੇ ਅਤੇ ਫੋਰਸ ਨੂੰ ਉਥੇ ਹਰ ਤਰ੍ਹਾਂ ਦੀ ਸਹੂਲਤ ਹੋਣੀ ਚਾਹੀਂਦੀ ਹੈ। ਇਸ ਤਰ੍ਹਾਂ ਦੀ ਉਮੀਦ ਪੰਜਾਬ ਸਰਕਾਰ ਤੋਂ ਕੀਤੀ ਜਾਂਦੀ ਹੈ ਫੇਰ ਹੀ ਤਨਾਅ ਪੂਰਨ ਹਲਾਤਾਂ ਵਿੱਚ ਕਰਮਚਾਰੀ ਚੰਗੇ ਢੰਗ ਨਾਲ ਕੰਮ ਕਰ ਪਾਉਣਗੇ।

ਇਹ ਵੀ ਪੜ੍ਹੋ:  17 ਸਾਲਾ ਕੁੜੀ ਪੜ੍ਹਾਈ ਦੇ ਨਾਲ ਕਰਦੀ ਹੈ ਖੇਤੀ, ਕਿਸਾਨੀ ਹੱਕਾਂ ਲਈ ਜੂਝਣ ਦੇ ਜਜ਼ਬੇ ਨੂੰ ਸਲਾਮ


author

Shyna

Content Editor

Related News