ਸਾਹ ਨਲੀ ’ਚ ਪੈਰਾਸੀਟਾਮੋਲ ਦੀ ਗੋਲੀ ਫਸਣ ਕਾਰਨ ਬੱਚੀ ਦੀ ਮੌਤ

Friday, Aug 30, 2019 - 01:51 PM (IST)

ਸਾਹ ਨਲੀ ’ਚ ਪੈਰਾਸੀਟਾਮੋਲ ਦੀ ਗੋਲੀ ਫਸਣ ਕਾਰਨ ਬੱਚੀ ਦੀ ਮੌਤ

ਪਠਾਨਕੋਟ : ਪਠਾਨਕੋਟ ਦੇ ਨਿਊ ਆਨੰਦਪੁਰ ’ਚ ਦੋ ਸਾਲ ਦੀ ਮਾਸੂਮ ਬੱਚੀ ਨੂੰ ਬੁਖਾਰ ’ਚ ਪੈਰਾਸੀਟਾਮੋਲ ਦੀ ਪੂਰੀ ਗੋਲੀ ਖਵਾ ਦਿੱਤੀ, ਜੋ ਉਸ ਦੀ ਸਾਹ ਨਲੀ ’ਚ ਫਸ ਗਈ। ਇਸ ਕਾਰਨ ਹਸਪਤਾਲ ’ਚ ਬੱਚੀ ਦੀ ਮੌਤ ਹੋ ਗਈ। 

ਜਾਣਕਾਰੀ ਮੁਤਾਬਕ ਨਿਊ ਆਨੰਦਰਪੁਰ ’ਚ ਰਹਿਣ ਵਾਲੇ ਅੰਕੂਸ਼ ਦੀ ਦੋ ਸਾਲ ਦੀ ਬੱਚੀ ਦਿੱਵਿਆ ਬੀਮਾਰ ਸੀ। ਵੀਰਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਦਿੱਵਿਆ ਨੂੰ ਪੈਰਾਸੀਟਾਮੋਲ ਦੀ ਪੂਰੀ ਗੋਲੀ ਦੇ ਦਿੱਤੀ, ਜਿਸ ਕਾਰਨ ਬੱਚੀ ਦੀ ਹਾਲਤ ਵਿਗੜ ਗਈ ਤੇ ਸਾਹ ਰੁੱਕ ਗਿਆ। ਪਰਿਵਾਰਕ ਮੈਂਬਰਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵੰਦਨਾ ਤੇ ਡਾ. ਅਸ਼ਵਨੀ ਨੇ ਦੱਸਿਆ ਕਿ ਗੋਲੀ ਬੱਚੀ ਦੀ ਸਾਹ ਨਾਲੀ ’ਚ ਫਸਣ ਕਾਰਨ ਸਾਹ ਰੁੱਕ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਅਪੀਲ ਕੀਤੀ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਛੋਟੇ ਬੱਚੇ ਨੂੰ ਦਵਾਈ ਨਾ ਖਵਾਓ।  


author

Baljeet Kaur

Content Editor

Related News