ਸੰਨੀ ਦਿਓਲ ਦਾ ''ਮੇਲਾ'' ਲੁੱਟਣ ਵਾਲੀਆਂ ਮਹਿਲਾਵਾਂ ਕਾਬੂ
Sunday, May 26, 2019 - 10:03 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਸੰਨੀ ਦਿਉਲ ਪਠਾਨਕੋਟ ਕੀ ਆਏ ਹਰੇਕ ਦਾ ਦਿੱਲ ਖੂਸ਼ ਕਰ ਗਏ। ਆਪਣੇ ਪ੍ਰਚਾਰ ਦੌਰਾਨ ਸੰਨੀ ਰੋਡ ਸ਼ੋਅ ਕਰ ਜ਼ਿਆਦਾ ਸਮਾਂ ਸੜਕਾਂ 'ਤੇ ਰਹੇ। ਆਪਣੇ ਹੀਰੋ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਫਿਲਮੀ ਦਿਵਾਨੇ ਪੂਰੀ ਤਰ੍ਹਾਂ ਮਸਤ ਸਨ ਪਰ ਇਸ ਮਸਤੀ ਦਾ ਫਾਇਦਾ ਕੋਈ ਹੋਰ ਵੀ ਲੈ ਰਿਹਾ ਸੀ। ਪਠਾਨਕੋਟ ਪੁਲਸ ਨੇ 6 ਮੈਂਬਰੀ ਮਹਿਲਾਵਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਕਿ ਸੰਨੀ ਦੇ ਰੋਡ ਸ਼ੋਅ 'ਚ ਪਹੁੰਚ ਕੇ ਲੋਕਾਂ ਦੀਆਂ ਜੇਬਾਂ ਕੱਟ ਲੈਂਦੀਆਂ ਸੀ। ਲੋਕਾਂ ਦੀ ਮਦਦ ਨਾਲ ਪੁਲਸ ਨੇ ਝਾਰਖੰਡ ਨਿਵਾਸੀ ਇਨ੍ਹਾਂ ਸ਼ਾਤਰ ਮਹਿਲਾਵਾਂ ਨੂੰ ਕਾਬੂ ਕਰ ਲਿਆ ਹੈ।
ਇਨ੍ਹਾਂ ਸ਼ਾਤਰ ਮਹਿਲਾਵਾਂ ਦੇ ਸ਼ਿਕਾਰ ਹੋਣ ਵਾਲੀਆਂ 'ਚ ਵਾਧੂ ਗਿਣਤੀ ਸਥਾਨਕ ਭਾਜਪਾ ਨੇਤਾਵਾਂ ਦੀ ਹੈ। ਫਿਲਹਾਲ ਪੁਲਸ ਵਲੋਂ ਕਾਫੀ ਹੱਦ ਤਕ ਪੈਸੀਆਂ ਦੀ ਰਿਕਵਰੀ ਕਰ ਲਈ ਹੈ।