ਸੰਨੀ ਦਿਓਲ ਦਾ ਪਠਾਨਕੋਟ ਦੇ ਇਸ ਪਿੰਡ ਨਾਲ ਹੈ ਗਹਿਰਾ ਨਾਤਾ
Saturday, May 04, 2019 - 10:06 AM (IST)

ਪਠਾਨਕੋਟ (ਸੁਮਿਤ ਖੰਨਾ) : ਪੰਜਾਬ 'ਚ ਗਦਰ ਮਚਾਉਂਦੇ ਸੰਨੀ ਦਿਓਲ ਪਹਾੜਾਂ ਦੀ ਗੋਦ ਤੱਕ ਜਾ ਪਹੁੰਚੇ। ਰੋਡ ਸ਼ੋਅ ਦੇ ਦੂਜੇ ਦਿਨ ਸੰਨੀ ਦਿਓਲ ਪਠਾਨਕੋਟ ਦੇ ਆਖਰੀ ਪਿੰਡ ਦੋਨੇਰਾ ਪਹੁੰਚੇ। ਇਹ ਉਹੀ ਜਗ੍ਹਾ ਹੈ, ਜਿਥੇ ਗਦਰ ਫਿਲਮ ਦੀ ਸ਼ੂਟਿੰਗ ਹੋਈ ਸੀ। ਅੱਜ ਇਕ ਵਾਰ ਫਿਰ ਜਦੋਂ ਸੰਨੀ ਦਿਓਲ ਇਸ ਪਿੰਡ 'ਚ ਦਾਖਲ ਹੋਏ ਤਾਂ ਉਨ੍ਹਾਂ ਦੇ ਫੈਨਜ਼ ਨੇ ਆਪਣੇ ਹਰਮਨ-ਪਿਆਰੇ ਹੀਰੋ 'ਤੇ ਦਿਲ ਖੋਲ ਕੇ ਪਿਆਰ ਲੁਟਾਇਆ। ਲੋਕਾਂ ਦਾ ਮੋਹ ਵੇਖ ਸੰਨੀ ਵੀ ਫੁੱਲੇ ਨਾ ਸਮਾਏ।
ਦੱਸ ਦੇਈਏ ਕਿ ਦੋਨੇਰਾ ਪਿੰਡ ਪੰਜਾਬ ਦਾ ਆਖਰੀ ਪਿੰਡ ਹੈ। ਇਸ ਤੋਂ ਅੱਗੇ ਹਿਮਾਚਲ ਪ੍ਰਦੇਸ਼ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਆਖਰੀ ਪਿੰਡ ਹੋਣ ਕਰਕੇ ਇਹ ਪਿੰਡ ਅਕਸਰ ਸਿਆਸੀ ਲੀਡਰਾਂ ਦੀ ਆਮਦ ਤੋਂ ਅਛੂਤਾ ਰਹਿ ਜਾਂਦਾ ਹੈ।