ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੱਚਰ ਕੋਰੋਨਾ ਪਾਜ਼ੇਟਿਵ
Wednesday, Aug 26, 2020 - 02:03 PM (IST)
ਪਠਾਨਕੋਟ (ਅਦਿੱਤਿਆ) : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਨਵਾਂ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਤੇ ਉਨ੍ਹਾਂ ਦੇ ਭਰਾ ਸਰਦਾਰ ਭਗਵੰਤ ਪਾਲ ਸਿੰਘ ਸੱਚਰ ਸਪੋਕਸਮੈਨ ਪੰਜਾਬ ਕਾਂਗਰਸ ਅਤੇ ਪ੍ਰਧਾਨ ਦਿਹਾਤੀ ਕਾਂਗਰਸ ਅੰਮਰਤਸਰ ਸਾਹਿਬ ਅੱਜ ਕੋਰੋਨਾ ਪਾਜ਼ੇਟਿਵ ਪਾਏ ਗਏ। ਦੋਨੋਂ ਸੱਚਰ ਭਰਾਵਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ 'ਚ ਸਹਿਮ ਦਾ ਮਹੌਲ ਹੈ। ਐਸੋਸੀਏਸ਼ਨ ਨੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਕੇ ਸੱਚਰ ਭਰਾਵਾਂ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ ਤੇ ਕਿਹਾ ਕਿ ਉਹ ਜਲਦੀ ਤੰਦਰੁਸਤ ਹੋ ਕੇ ਫ਼ਿਰ ਐਸੋਸੀਏਸ਼ਨ ਅਤੇ ਸਮਾਜ 'ਚ ਆ ਕੇ ਲੋਕ ਸੇਵਾ ਕਰਨ।
ਇਹ ਵੀ ਪੜ੍ਹੋ : ਚੋਰਾਂ ਨੂੰ ਪੈ ਗਏ ਮੋਰ, ਕਰਫ਼ਿਊ 'ਚ ਰਾਤ ਸਮੇਂ ਸ਼ਰਾਬ ਦਾ ਠੇਕਾ ਖੋਲ੍ਹਣਾ ਪਿਆ ਭਾਰੀ