ਪੁਲਵਾਮਾ ''ਚ ਫਸੇ ਪੰਜਾਬੀਆਂ ਲਈ ਮਸੀਹਾ ਬਣੇ ਸੰਨੀ ਦਿਓਲ, ਕਰਵਾਈ ਘਰ ਵਾਪਸੀ
Saturday, Jun 06, 2020 - 02:13 PM (IST)
ਪਠਾਨਕੋਟ (ਧਰਮਿੰਦਰ) : ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਸੰਨੀ ਦਿਓਲ ਅਕਸਰ ਹਲਕੇ 'ਚੋਂ ਗਾਇਬ ਰਹਿਣ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਪਰ ਇਸ ਵਾਰ ਉਹ ਦੂਰ ਰਹਿ ਕੇ ਵੀ ਆਪਣਾ ਫਰਜ਼ ਨਿਭਾਉਣ ਲਈ ਚਰਚਾ 'ਚ ਹਨ। ਸੰਨੀ ਦਿਓਲ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਫਸੇ 3 ਦਰਜਨ ਪੰਜਾਬੀਆਂ ਨੂੰ ਵਾਪਸ ਲਿਆਂਦਾ ਹੈ, ਜਿਨ੍ਹਾਂ ਦਾ ਮਾਧੋਪੁਰ ਹੱਦ 'ਤੇ ਭਾਜਪਾ ਵਰਕਰਾਂ ਨੇ ਫੁੱਲ ਬਰਸਾ ਕੇ ਸਵਾਗਤ ਕੀਤਾ।
ਇਹ ਵੀ ਪੜ੍ਹੋਂ : ਘੱਲੂਘਾਰਾ ਦਿਹਾੜੇ ਮੌਕੇ ਜਥੇਦਾਰ ਸਾਹਿਬ ਦਾ ਅਹਿਮ ਬਿਆਨ, ਖਾਲਿਸਤਾਨ ਦੀ ਭਰੀ ਹਾਮੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲਾ ਪ੍ਰਧਾਨ ਪੀ.ਐੱਸ. ਗਿੱਲ ਨੇ ਦੱਸਿਆ ਕਿ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਦੇ ਕਰੀਬ 3 ਦਰਜਨ ਵਿਅਕਤੀ ਤਾਲਾਬੰਦੀ ਕਰਕੇ ਪੁਲਵਾਮਾ 'ਚ ਫਸ ਗਏ ਸਨ। ਪਰਿਵਾਰਾਂ ਵਲੋਂ ਧਿਆਨ 'ਚ ਲਿਆਂਦੇ ਜਾਣ ਮਗਰੋਂ ਸਾਂਸਦ ਸੰਨੀ ਦਿਓਲ ਨੇ ਯਤਨ ਕਰ ਇਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਹੈ। ਇਨ੍ਹਾਂ ਵਿਅਕਤੀਆਂ ਨੂੰ ਰਿਸੀਵ ਕਰਨ ਲਈ ਪ੍ਰਸ਼ਾਸਨ ਵਲੋਂ ਅਸਿਸਟੈਂਟ ਲੇਬਰ ਕਮਿਸ਼ਨਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਮਾਧੋਪੁਰ ਪਹੁੰਚਣ 'ਤੇ ਇਨ੍ਹਾਂ ਵਿਅਕਤੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਤੇ ਆਪੋ-ਆਪਣੇ ਜ਼ਿਲੇ 'ਚ ਪਹੁੰਚਣ 'ਤੇ ਇਨ੍ਹਾਂ ਨੂੰ 14 ਦਿਨਾਂ ਲਈ ਕੁਆਰੈਂਟਾਇਨ ਕੀਤਾ ਜਾਵੇਗਾ।
ਇਹ ਵੀ ਪੜ੍ਹੋਂ : ਬਟਾਲਾ : ਜ਼ਮੀਨੀ ਝਗੜੇ ਦੇ ਚੱਲਦਿਆਂ ਗੁਆਂਢੀ ਦਾ ਬੇਰਹਿਮੀ ਨਾਲ ਕਤਲ
ਦੱਸ ਦੇਈਏ ਹਲਕੇ ਤੋਂ ਦੂਰ ਰਹਿਣ ਕਰਕੇ ਵਿਰੋਧੀ ਧਿਰ ਵਲੋਂ ਅਕਸਰ ਹੀ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਜਾਂਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਵਾਪਸ ਲਿਆ ਕੇ ਸੰਨੀ ਦਿਓਲ ਵਲੋਂ ਆਪਣਾ ਫਰਜ਼ ਨਿਭਾਇਆ ਗਿਆ ਹੈ।
ਇਹ ਵੀ ਪੜ੍ਹੋਂ : ਮੋਗੇ 'ਚ ਦਿਲ ਦਹਿਲਾਅ ਦੇਣ ਵਾਲਾ ਹਾਦਸਾ, 19 ਸਾਲਾ ਲੜਕੀ ਨੂੰ ਮਿਲੀ ਖ਼ੌਫ਼ਨਾਕ ਮੌਤ