ਪਠਾਨਕੋਟ ਤੋਂ ਹਿਰਾਸਤ ''ਚ ਲਏ ਗਏ 6 ਸ਼ੱਕੀਆਂ ਨੂੰ ਪੁਲਸ ਨੇ ਜਾਂਚ ਪਿੱਛੋਂ ਛੱਡਿਆ

Tuesday, Nov 27, 2018 - 09:53 AM (IST)

ਪਠਾਨਕੋਟ ਤੋਂ ਹਿਰਾਸਤ ''ਚ ਲਏ ਗਏ 6 ਸ਼ੱਕੀਆਂ ਨੂੰ ਪੁਲਸ ਨੇ ਜਾਂਚ ਪਿੱਛੋਂ ਛੱਡਿਆ

ਪਠਾਨਕੋਟ/ ਸੁਜਾਨਪੁਰ (ਅਦਿਤਿਆ, ਜੋਤੀ)—ਬੀਤੀ ਰਾਤ ਪਠਾਨਕੋਟ ਦੇ ਕੈਂਟ ਰੇਲਵੇ ਸਟੇਸ਼ਨ ਤੋਂ ਫੜੇ ਗਏ 6 ਸ਼ੱਕੀਆਂ ਨੂੰ ਪੁਲਸ ਨੇ ਜਾਂਚ ਤੋਂ ਬਾਅਦ ਛੱਡ ਦਿੱਤਾ ਹੈ। ਇਨ੍ਹਾਂ ਵਿਚੋਂ 3 ਵਿਦਿਆਰਥੀ ਤੇ 3 ਵਪਾਰੀ ਨਿਕਲੇ। ਵਰਣਨਯੋਗ ਹੈ ਕਿ ਖੁਫੀਆ ਏਜੰਸੀਆਂ ਨੂੰ ਜੰਮੂ-ਕਸ਼ਮੀਰ ਪੁਲਸ ਤੋਂ ਇਨਪੁਟ ਮਿਲੇ ਸਨ ਕਿ ਕੁਝ ਲੋਕ ਪੂਜਾ ਐਕਸਪ੍ਰੈੱਸ ਰਾਹੀਂ ਅਜਮੇਰ ਜਾ ਰਹੇ ਹਨ, ਜੋ ਕਿ ਅੱਤਵਾਦੀ ਹੋ ਸਕਦੇ ਹਨ।

ਇਸ ਤੋਂ ਬਾਅਦ ਜੇ. ਐਂਡ. ਕੇ. ਪੁਲਸ ਨੇ ਪੰਜਾਬ ਪੁਲਸ ਅਤੇ ਰੇਲਵੇ ਪੁਲਸ ਨਾਲ ਤਾਲਮੇਲ ਬਣਾ ਕੇ ਉਨ੍ਹਾਂ ਨੂੰ ਸੂਚਿਤ ਕੀਤਾ। ਦੋਵਾਂ ਸੂਬਿਆਂ ਦੀ ਪੁਲਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਪੂਜਾ ਐਕਸਪ੍ਰੈੱਸ ਨੂੰ ਰੋਕ ਦਿੱਤਾ ਅਤੇ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਕਤ ਰੇਲ ਗੱਡੀ ਵਿਚ ਸਵਾਰ ਜੈਪੁਰ ਵਲ ਜਾ ਰਹੇ 22 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਲਗਭਗ ਇਕ ਘੰਟੇ ਤੱਕ ਵੱਖ-ਵੱਖ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਗਈ ਸਖ਼ਤ ਪੁੱਛਗਿੱਛ ਤੋਂ ਬਾਅਦ 16 ਨੌਜਵਾਨਾਂ ਨੂੰ ਛੱਡ ਦਿੱਤਾ ਗਿਆ, ਜਦਕਿ 6 ਨੌਜਵਾਨਾਂ ਨੂੰ ਅੱਤਵਾਦੀ ਸਮਝਦੇ ਹੋਏ  ਹਿਰਾਸਤ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੂੰ ਵੀ ਪੁਲਸ ਨੇ ਦੇਰ ਰਾਤ ਪੁੱਛਗਿੱਛ ਅਤੇ ਜਾਂਚ ਕਰਨ ਤੋਂ ਬਾਅਦ ਛੱਡ ਦਿੱਤਾ। ਇਸ ਗੱਲ ਦੀ ਪੁਸ਼ਟੀ ਡਵੀਜ਼ਨ ਨੰਬਰ 1 ਦੇ ਪੁਲਸ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਕੀਤੀ।  


author

Shyna

Content Editor

Related News