7 ਨੂੰ ਪਠਾਨਕੋਟ ਵਿਖੇ ਪੈਨਸ਼ਨਰਜ਼ ਕਰਵਾਉਣਗੇ ਸਰਕਾਰ ਨੂੰ ਅਵੇਸਲੇਪਣ ਦਾ ਅਹਿਸਾਸ

Tuesday, Oct 03, 2017 - 11:43 AM (IST)

7 ਨੂੰ ਪਠਾਨਕੋਟ ਵਿਖੇ ਪੈਨਸ਼ਨਰਜ਼ ਕਰਵਾਉਣਗੇ ਸਰਕਾਰ ਨੂੰ ਅਵੇਸਲੇਪਣ ਦਾ ਅਹਿਸਾਸ

ਬਾਘਾਪੁਰਾਣਾ (ਚਟਾਨੀ/ਮੁਨੀਸ਼) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਉਨ੍ਹਾਂ ਦੀਆਂ ਅਹਿਮ ਮੰਗਾਂ ਸਬੰਧੀ ਸਰਕਾਰ ਦੀ ਚੁੱਪ ਨੂੰ ਸਰਕਾਰ ਦਾ ਗੈਰ-ਜ਼ਿੰਮੇਵਾਰਾਨਾ ਵਤੀਰਾ ਗਰਦਾਨਦਿਆਂ ਕਿਹਾ ਕਿ ਐਸੋਸੀਏਸ਼ਨ ਹੁਣ ਹੋਰ ਸਬਰ ਨਹੀਂ ਕਰੇਗੀ ਅਤੇ ਸਰਕਾਰ ਨੂੰ ਉਸ ਦੇ ਅਵੇਸਲੇਪਣ ਦਾ ਅਹਿਸਾਸ ਕਰਵਾ ਕੇ ਹੀ ਦਮ ਲਵੇਗੀ। ਅੱਜ ਇੱਥੇ ਸੁਰਿੰਦਰ ਰਾਮ ਕੁੱਸਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ਮਲਕੀਤ ਸਿੰਘ ਬਰਾੜ, ਪ੍ਰੀਤਮ ਸਿੰਘ ਪ੍ਰੀਤ, ਅਮਰਜੀਤ ਰਣੀਆ, ਬਲਰਾਜ ਭੱਲਾ, ਪ੍ਰਿਤਪਾਲ ਸਿੰਘ, ਅਜਮੇਰ ਸਿੰਘ, ਪ੍ਰੀਤਮ ਸਿੰਘ ਕੈਂਥ, ਰੁਲਦੂ ਰਾਮ ਅਤੇ ਸਾਧੂ ਸਿੰਘ ਨੇ ਆਪਣੇ ਤਰਕ ਦਿੰਦਿਆਂ ਕਿਹਾ ਕਿ ਸਰਕਾਰ ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੈਨਸ਼ਨ ਮਿੱਥਣ ਤੋਂ ਭੱਜ ਰਹੀ ਹੈ। 
ਐਸੋਸੀਏਸ਼ਨ ਦੇ ਆਗੂਆਂ ਨੇ 100 ਫੀਸਦੀ ਮਹਿੰਗਾਈ ਭੱਤਾ, 1 ਜਨਵਰੀ, 2017 ਦੀ ਡੀ. ਏ. ਦੀ ਕਿਸ਼ਤ ਜਾਰੀ ਕਰਨ, ਡੀ. ਏ. ਦੀਆਂ ਪਿਛਲੀਆਂ 22 ਕਿਸ਼ਤਾਂ ਦਾ ਬਕਾਇਆ ਅਦਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਪੈਨਸ਼ਨਰਾਂ ਨੂੰ ਬਿਰਧ ਅਵਸਥਾ ਵਿਚ ਸੰਘਰਸ਼ਾਂ ਦੇ ਰਸਤੇ ਤੋਰਨਾ ਬੇਹੱਦ ਸ਼ਰਮ ਵਾਲੀ ਗੱਲ ਹੈ ਅਤੇ ਹੁਣ ਸਰਕਾਰ ਨੂੰ ਉਸ ਦੀਆਂ ਅਜਿਹੀਆਂ ਹਰਕਤਾਂ ਦਾ ਅਹਿਸਾਸ ਕਰਵਾਉਣ ਲਈ ਪੰਜਾਬ ਭਰ ਦੇ ਪੈਨਸ਼ਨਰ 7 ਅਕਤੂਬਰ ਨੂੰ ਪਠਾਨਕੋਟ ਵਿਖੇ ਵਿਸ਼ਾਲ ਰੋਸ ਰੈਲੀ ਕਰ ਕੇ ਸਰਕਾਰ ਦਾ ਅਸਲ ਚਿਹਰਾ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰਾਂ ਅੱਗੇ ਨੰਗਾ ਕਰਨਗੇ। ਆਗੂਆਂ ਨੇ ਦਾਅਵੇ ਨਾਲ ਕਿਹਾ ਕਿ 7 ਅਕਤੂਬਰ ਦੀ ਰੋਸ ਰੈਲੀ ਵਿਚ ਬਾਘਾਪੁਰਾਣਾ ਅਤੇ ਵਿਸ਼ੇਸ਼ ਕਰ ਕੇ ਮੋਗਾ ਜ਼ਿਲੇ ਦੀ ਵੱਡੀ ਸ਼ਮੂਲੀਅਤ ਹੋਵੇਗੀ।


Related News