ਤੇਲ ਨਾਲ ਭਰਿਆ ਟੈਂਕਰ ਪਲਟਿਆ, ਲੋਕ ਮਦਦ ਕਰਨ ਦੀ ਬਜਾਏ ਤੇਲ ਨਾਲ ਬੋਤਲਾਂ ਭਰਦੇ ਆਏ ਨਜ਼ਰ
Friday, Oct 23, 2020 - 03:52 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ-ਜਲੰਧਰ ਰਾਸ਼ਟਰੀ ਮਾਰਗ 'ਤੇ ਅੱਜ ਸਵੇਰੇ ਤੇਲ ਨਾਲ ਭਰੇ ਟੈਂਕਰ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਟੈਂਕਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਲੋਕ ਚਾਲਕ ਦੀ ਮਦਦ ਕਰਨ ਦੀ ਬਜਾਏ ਤੇਲ ਨਾਲ ਆਪਣੀਆਂ ਬੋਤਲਾਂ ਭਰਨ ਲੱਗ ਗਏ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ...ਆਖਿਰ ਕੈਪਟਨ ਅਮਰਿੰਦਰ ਕਾਇਲ ਹੋ ਹੀ ਗਏ ਸਿੱਧੂ ਦੀ ਸ਼ਬਦਾਵਲੀ ਤੋਂ
ਜਾਣਕਾਰੀ ਮੁਤਾਬਕ ਡਰਾਇਵਰ ਤੇਲ ਨਾਲ ਭਰੇ ਟੈਂਕਰ ਨੂੰ ਜੰਮੂ ਤੋਂ ਜਲੰਧਰ ਲੈ ਕੇ ਆ ਰਿਹਾ ਸੀ। ਇਸੇ ਦੌਰਾਨ ਚੱਕੀ ਪੁਲ ਨੇੜੇ ਟੈਂਕਰ ਦਾ ਅੱਗੇ ਵਾਲਾ ਟਾਇਰ ਫੱਟ ਗਿਆ, ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਿਆ। ਇਸ ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਉਥੇ ਇਕੱਠੇ ਹੋ ਗਏ ਪਰ ਉਹ ਟੈਂਕਰ ਚਾਲਕ ਦੀ ਮਦਦ ਕਰਨ ਦੀ ਬਜਾਏ ਤੇਲ ਨਾਲ ਬੋਤਲਾਂ ਭਰਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ : 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼