ਪੰਜਾਬ ਦਾ ''ਮਿਨੀ ਗੋਆ'' ਅਟਲ ਸੇਤੂ ਬਰਿੱਜ ਬਣਿਆ ਖਿੱਚ ਦਾ ਕੇਂਦਰ

02/25/2020 3:45:48 PM

ਪਠਾਨਕੋਟ (ਕਨਵਲ): ਕੁਦਰਤ ਦੇ ਇਸ ਮਨਮੋਹਕ ਨਜ਼ਾਰੇ ਨੂੰ ਦੇਖ ਕੇ ਤੁਹਾਡਾ ਵੀ ਮਨ ਘੁੰਮਣ ਨੂੰ ਕਰ ਰਿਹਾ ਹੋਵੇਗਾ। ਗਰਮੀਆਂ ਵੀ ਆ ਰਹੀਆਂ ਹਨ ਤੇ ਘੁੰਮਣ ਲਈ ਗੋਆ ਸੈਲਾਨੀਆਂ ਦੀ ਪਹਿਲੀ ਪਸੰਦ ਹੈ, ਪਰ ਕੀ ਤੁਸੀਂ ਜਾਣਦੇ ਹੋ ਉੱਤਰ ਭਾਰਤ 'ਚ ਬਣੇ ਮਿਨੀ ਗੋਆ ਬਾਰੇ, ਜੀ ਹਾਂ ਮਿਨੀ ਗੋਆ ਜੋ ਪੰਜਾਬ ਦੇ ਪਠਾਨਕੋਟ 'ਚ ਸਥਿਤ ਹੈ।

PunjabKesariਜਾਣਕਾਰੀ ਮੁਤਾਬਕ ਮਿਨੀ ਗੋਆ ਅੱਜ ਕੱਲ੍ਹ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੇ ਪ੍ਰੀ ਵੈਂਡਿੰਗ ਲਈ ਇਹ ਥਾਂ ਜੋੜਿਆਂ ਦੀ ਪਹਿਲੀ ਪਸੰਦ ਹੈ। ਰਣਜੀਤ ਸਾਗਰ ਡੈਮ 'ਤੇ ਬਣਿਆ ਅਟਲ ਸੇਤੂ ਜੋ ਬਿਨਾਂ ਪਿੱਲਰ ਦੇ ਸਿਰਫ ਕੇਬਲ ਦੇ ਸਹਾਰੇ ਬਣਿਆ ਹੋਇਆ ਹੈ, ਜੋ ਆਪਣੇ ਆਪ 'ਚ ਮਿਸਾਲ ਹੈ। ਫੋਟੋਗ੍ਰਾਫੀ ਕਰਨ ਲਈ ਲੋਕ ਇਸ ਥਾਂ 'ਤੇ ਰੁਕਦੇ ਹਨ । ਇਸ ਤੋਂ ਇਲਾਵਾ ਟੂਰਿਸਟ ਝੀਲ 'ਚ ਬਣੇ ਇੱਕ ਟਾਪੂ ਤੋਂ ਦੂਸਰੇ ਟਾਪੂ 'ਤੇ ਜਾਣ ਲਈ ਕਿਸ਼ਤਿਆਂ ਰੱਖੀਆਂ ਗਈਆਂ ਹਨ।

PunjabKesariਦੂਜੇ ਪਾਸੇ ਮਿਨੀ ਗੋਆ ਨੂੰ ਹੋਰ ਖੂਬਸੂਰਤ ਬਣਾਉਣ ਲਈ ਸਰਕਾਰ ਵੱਲੋਂ ਵੀ ਕਈ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਟੂਰਿਸਟਾਂ ਦੀ ਗਿਣਤੀ 'ਚ ਵਾਧਾ ਹੋ ਸਕੇ। ਡੈਮ ਅਧਿਕਾਰੀ ਨਰੇਸ਼ ਮਹਾਜਨ ਨੇ ਦੱਸਿਆ ਕਿ ਕਈ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ।ਪੰਜਾਬ,ਹਿਮਾਚਲ, ਜੰਮੂ ਕਸ਼ਮੀਰ ਤਿੰਨ ਸੂਬਿਆਂ ਨੂੰ ਜੋੜਣ ਵਾਲੇ ਇਹ ਮਿਨੀ ਗੋਆ ਲੋਕਾਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ ਤੇ ਲੋਕ ਇਸ ਮਨਮੋਹਕ ਨਜ਼ਾਰਿਆਂ ਦਾ ਲੁਫ਼ਤ ਉਠਾਉਣ ਲਈ ਇਥੇ ਆਉਂਦੇ ਹਨ।


Shyna

Content Editor

Related News