ਪਠਾਨਕੋਟ : 11 ਦਿਨ ਦੀ ਨੰਨੀ ਬੱਚੀ ਨੂੰ ਵਿਹੜੇ ’ਚ ਘੁਮਾ ਰਿਹਾ ਸੀ ਪਿਤਾ, ਥੱਲੇ ਡਿੱਗਣ ਕਾਰਨ ਹੋਈ ਮੌਤ

Thursday, Jul 22, 2021 - 06:46 PM (IST)

ਪਠਾਨਕੋਟ : 11 ਦਿਨ ਦੀ ਨੰਨੀ ਬੱਚੀ ਨੂੰ ਵਿਹੜੇ ’ਚ ਘੁਮਾ ਰਿਹਾ ਸੀ ਪਿਤਾ, ਥੱਲੇ ਡਿੱਗਣ ਕਾਰਨ ਹੋਈ ਮੌਤ

ਪਠਾਨਕੋਟ (ਅਦਿੱਤਿਆ, ਰਾਜਨ) - ਹਸਪਤਾਲ ਦੇ ਅੰਦਰ ਵਿਹੜੇ ਵਿੱਚ ਨੰਨੀ ਬੱਚੀ ਨੂੰ ਘੁਮਾ ਰਹੇ ਪਿਤਾ ’ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰ ਦੇਣ ਕਾਰਨ ਪਿਤਾ ਹੱਥੋਂ ਥੱਲੇ ਡਿੱਗ ਜਾਣ ’ਤੇ ਬੱਚੀ ਦੀ ਮੌਤ ਹੋਣ ਦਾ ਦੁੱਖਦ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਪੁਲਸ ਡਵੀਜ਼ਨ ਨੰਬਰ ਇਕ ਦੇ ਥਾਣਾ ਮੁੱਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਥਾਨਿਕ ਗੁਰੂ ਗੋਬਿੰਦ ਸਿੰਘ ਨਗਰ ਦੇ ਰਹਿਣ ਵਾਲੇ ਨਵਜਾਤ ਬੱਚੀ ਦੇ ਪਿਤਾ ਸੂਰਜ ਪ੍ਰਕਾਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਾਉਂਦੇ ਹੋਏ ਦੱਸਿਆ ਕਿ ਉਹ ਬੁਟੀਕ ਦਾ ਕੰਮ ਕਰਦਾ ਹੈ। ਬੱਚਾ ਹੋਣ ਕਾਰਨ ਉਸ ਨੇ ਆਪਣੀ ਪਤਨੀ ਸੀਮਾ ਨੂੰ 8 ਜੁਲਾਈ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਿਲ ਕਰਵਾਇਆ ਸੀ, ਜਿਸ ਤੋਂ ਬਾਅਦ ਅੱਠ ਜੁਲਾਈ ਦੀ ਰਾਤ 9 ਵਜੇ ਉਸਦੀ ਪਤਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ : ਨਸ਼ਾ ਸਮੱਗਲਰਾਂ ਅਤੇ ਪੁਲਸ ਵਿਚਾਲੇ ਹੋਈ ਮੁੱਠਭੇੜ, ਚੱਲੀਆਂ ਗੋਲੀਆਂ

ਉਸ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਪਤਨੀ ਹਸਪਤਾਲ ਦਾਖਿਲ ਸੀ। ਬੀਤੀ ਰਾਤ ਗਰਮੀ ਦੇ ਚੱਲਦੇ ਉਹ ਆਪਣੀ ਬੱਚੀ ਨੂੰ ਗੋਦੀ ’ਚ ਲੈ ਕੇ ਘੁਮਾ ਰਿਹਾ ਸੀ। ਰਾਤ 11 ਵਜੇ ਦੇ ਆਸਪਾਸ ਸਸਤੀ ਰਸੋਈ ਦੇ ਲਾਗੇ ਤਿੰਨ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਉਸ ਦੀ ਬੱਚੀ ਥੱਲੇ ਫਰਸ਼ ’ਤੇ ਡਿੱਗ ਪ‌ਈ, ਜਿਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਮੈਂ ਉਸ ਨੂੰ ਐਂਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

ਇਸ ਬਾਰੇ ਥਾਣਾ ਇੰਚਾਰਜ ਡਵੀਜ਼ਨ ਨੰਬਰ ਇਕ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਕਰਮਚਾਰੀ ਤਰੁੰਤ ਮੌਕੇ ’ਤੇ ਪੁੱਜ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਤਿੰਨ ਅਣਪਛਾਤੇ ਲੋਕਾਂ ਖ਼ਿਲਾਫ਼ ਸ਼ਿਕਾਇਤ ਨੰਬਰ-98 ਦੇ ਤਹਿਤ ਆਈ. ਪੀ. ਸੀ. ਦੀ ਧਾਰਾ 304,323,34 ਦੇ ਅਧੀਨ ਮਾਮਲਾ ਦਰਜ ਕਰ ਦਿੱਤਾ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਨੰਨੀ ਬੱਚੀ ਦਾ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ 


author

rajwinder kaur

Content Editor

Related News