ਵਾਇਰਲ ਮੈਸੇਜ ਦਾ ਬੁਖਾਰ : ਪਠਾਨਕੋਟ ''ਚ ਲੀਚੀ ਦਾ ਕਾਰੋਬਾਰ ਡਗਮਗਾਇਆ

06/26/2019 2:51:35 PM

ਪਠਾਨਕੋਟ : ਲੀਚੀ ਖਾਣ ਨਾਲ ਚਮਕੀ ਬੁਖਾਰ ਹੋਣ ਦੇ ਵਾਇਰਲ ਮੈਸੇਜ ਨਾਲ ਪਠਾਨਕੋਟ ਦੇ ਲੀਚੀ ਕਾਸ਼ਤਕਾਰਾਂ ਦੀ ਭਾਰੀ ਨੁਕਸਾਨ ਹੋ ਰਿਹਾ ਹੈ। ਸੀਜਨ 'ਚ 6 ਲੱਖ ਕੁਇੰਟਲ ਲੀਚੀ ਦੀ ਕਾਸ਼ਤ ਕਰਨ ਵਾਲੇ ਪਠਾਨਕੋਟ ਦੇ ਕਾਸ਼ਤਕਾਰਾਂ ਨੂੰ ਪਹਿਲਾਂ ਦੇ ਮੁਕਾਬਲੇ ਗਾਹਕ ਘੱਟ ਮਿਲ ਰਹੇ ਹਨ। 

ਮਾਮਲਾ ਸਿਹਤ ਤੇ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਪਹੁੰਚਿਆਂ ਤਾਂ ਉਨ੍ਹਾਂ ਬਕਾਇਦਾ ਪ੍ਰੈਸ ਨੋਟ ਜਾਰੀ ਕਰ ਲੀਚੀ ਨੂੰ ਸਿਹਤ ਲਈ ਫਾਇਦੇਮੰਦ ਦੱਸਿਆ ਹੈ। ਸਿਹਤ ਵਿਭਾਗ ਨੇ ਦਾਅਵਾ ਕੀਤਾ ਕਿ ਪਠਾਨਕੋਟ 'ਚ ਲੀਚੀ ਨਾਲ ਹੋਣ ਵਾਲੀ ਕੋਈ ਵੀ ਬੀਮਾਰੀ ਸਾਹਮਣੇ ਨਹੀਂ ਆਈ ਹੈ। ਪੰਜਾਬ 'ਚ ਵੀ ਅਜਿਹਾ ਕੋਈ ਮਾਮਲਾ ਰਿਪੋਰਟ 'ਚ ਸਾਹਮਣੇ ਨਹੀਂ ਆਇਆ। ਜ਼ਿਲਾ ਪ੍ਰਸ਼ਾਸਨ ਨੇ ਬੀਮਾਰੀ ਵਾਲੇ ਮੈਸੇਜ ਨੂੰ ਗਲਤ ਦੱਸਿਆ ਹੈ। 

ਪਠਾਨਕੋਟ ਦੀ ਲੀਚੀ ਦੀ ਦੁਬਈ ਤੱਕ ਮੰਗ ਹੈ ਪਰ ਇਸ ਸਾਲ ਇਸ ਵਾਇਰਲ ਮੈਸੇਜ ਨੇ ਸਾਰਾ ਸਮੀਕਰਣ ਵਿਗਾੜ ਦਿੱਤਾ। ਪਿੰਡ ਮੁਰਾਦਪੁਰ ਦੇ ਕਿਸਾਨ ਉਂਕਾਰ ਸਿੰਘ ਨੇ 9 ਏਕੜ ਬਾਗ ਦੀ ਲੀਚੀ ਦੁਬਈ 'ਚ 600 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਵੇਚੀ ਜਾਂਦੀ ਹੈ। ਉਥੇ ਹੀ ਯੂ.ਪੀ.  ਤੋਂ ਆਏ ਸਲੀਮ ਅਹਮਦ ਨੇ ਦੱਸਿਆ ਕਿ ਉਨ੍ਹਾਂ ਦੀ ਲੀਚੀ ਮੁੰਬਈ ਭੇਜੀ ਜਾਂਦੀ ਹੈ। ਦਿੱਲੀ ਦੀ ਆਜਾਦਪੁਰ ਮੰਡੀ 'ਚ ਉਨ੍ਹਾਂ ਦੇ ਲੀਚੀ ਨਾਲ ਭਰੇ ਟਰੱਕ ਖੜ੍ਹੇ ਹੈ ਪਰ ਖਰੀਦਦਾਰ ਨਹੀਂ ਹਨ। ਉਨ੍ਹਾਂ ਕੋਲ 200 ਤੋਂ ਜ਼ਿਆਦਾ ਮਜ਼ਦੂਰ ਕੰਮ ਕਰਦੇ ਹਨ। ਉਨ੍ਹਾਂ ਦਾ ਇਕ ਦਿਨ ਦਾ ਖਰਚਾ 40 ਹਜ਼ਾਰ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਪਠਾਨਕੋਟ 'ਚ 52 ਲੱਖ ਰੁਪਏ ਦੇ ਠੇਕੇ 'ਚ ਲੀਚੀ ਦੇ ਬਾਗ ਲਏ ਗਏ ਹਨ, ਜਿਨ੍ਹਾਂ 'ਚ ਲੀਚੀ ਤੋੜਨ ਦਾ ਕੰਮ ਚੱਲ ਰਿਹਾ ਹੈ। ਜੇਕਰ ਇਹ ਹੀ ਹਾਲ ਰਿਹਾ ਤਾਂ ਉਹ ਬਰਬਾਦ ਹੋ ਜਾਣਗੇ। 

ਡਿਪਟੀ ਡਾਇਰੇਕਟਰ, ਬਾਗਬਾਨੀ ਵਿਭਾਗ : ਡਾ. ਨਾਰੇਸ਼ ਕੁਮਾਰ 
ਅਫਵਾਹਾਂ 'ਤੇ ਧਿਆਨ ਨਾ ਦਿਓ। ਰਾਸ਼ਟਰੀ ਲੀਚੀ ਖੋਜ ਕੇਂਦਰ ਮੁਜੱਫਰਪੁਰ ਦੇ ਡਾਇਰੇਕਟਰ ਡਾ. ਵਿਸ਼ਾਲ ਨਾਥ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਿਪੋਰਟ 'ਚ ਪਾਇਆ ਗਿਆ ਹੈ ਲੀਚੀ 'ਚ ਅਜਿਹਾ ਕੋਈ ਤੱਤ ਨਹੀਂ ਮਿਲਿਆ, ਜੋ ਚਮਕੀ ਬੁਖਾਰ ਵੱਲ ਇਸ਼ਾਰਾ ਕਰਦਾ ਹੈ। ਲੀਚੀ ਵਿਟਾਮਿਨ ਤੇ ਐਂਟੀਆਕਸੀਡੇਂਟ ਨਾਲ ਭਰਪੂਰ ਹੈ।    


Baljeet Kaur

Content Editor

Related News