ਪਠਾਨਕੋਟ ਤੇ ਬਰਨਾਲਾ ''ਚ ਵਾਪਰੇ ਇਕੋ-ਜਿਹੇ ਸੜਕ ਹਾਦਸੇ (ਵੀਡੀਓ)
Wednesday, Jul 17, 2019 - 10:16 AM (IST)
ਪਠਾਨਕੋਟ/ਬਰਨਾਲਾ (ਧਰਮਿੰਦਰ ਠਾਕੁਰ, ਪੁਨੀਤ ਮਾਨ) : ਪਠਾਨਕੋਟ ਤੇ ਬਰਨਾਲਾ 'ਚ ਇਕੋ ਹੀ ਤਰ੍ਹਾਂ ਹਾਦਸੇ ਵਾਪਰੇ ਹਨ। ਪਠਾਨਕੋਟ 'ਚ ਵਾਪਰੇ ਹਾਦਸੇ 'ਚ ਕਾਰ ਕਈ ਪਲਟੀਆਂ ਖਾਦੀ ਹੋਈ ਹਾਈਵੇ ਤੋਂ ਸਬਵੇਅ 'ਤੇ ਜਾ ਡਿੱਗੀ ਤੇ ਦੂਜੇ ਪਾਸੇ ਬਰਨਾਲਾ 'ਚ ਹਾਦਸਾ ਪਿੰਡ ਬੜਬਰ ਨੇੜੇ ਵਾਪਰਿਆ, ਜਿਥੇ ਇਕ ਕਾਰ ਦਾ ਟਾਇਰ ਫੱਟ ਗਿਆ ਤੇ ਕਾਰ ਕਈ ਪਲਟੀਆਂ ਖਾ ਖੰਭੇ ਨਾਲ ਜਾ ਟਕਰਾਈ। ਦੋਵੇਂ ਹਾਦਸੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਏ। ਬਰਨਾਲਾ 'ਚ ਕਾਰ ਜਦ ਪਲਟੀਆਂ ਖਾ ਰਹੀ ਸੀ ਤਾਂ ਉਸ ਵਿਚੋਂ ਸ਼ਰਾਬ ਸੜਕ 'ਚ ਬਿਖਰਦੀ ਨਜ਼ਰ ਆ ਰਹੀ ਸੀ। ਦੋਵੇਂ ਹਾਦਸਿਆਂ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਬਰਨਾਲਾ 'ਚ ਹਾਦਸੇ ਦਾ ਸ਼ਿਕਾਰ ਹੋਈ ਕਾਰ 'ਚ ਭਾਰੀ ਮਾਤਰਾ 'ਚ ਸ਼ਰਾਬ ਸੀ, ਜਿਸ ਤੋਂ ਬਾਅਦ ਉਕਤ ਕਾਰ ਨੂੰ ਸ਼ੱਕੀ ਨਿਹਾਗਾਂ ਨਾਲ ਦੇਖਿਆ ਜਾ ਰਿਹਾ ਹੈ। ਪੁਲਸ ਇਸ ਜਾਂਚ 'ਚ ਜੁਟ ਗਈ ਹੈ ਕਿ ਇਹ ਸ਼ਰਾਬ ਕਿਥੋਂ ਲਿਆਂਦੀ ਜਾ ਰਹੀ ਸੀ।