ਭਾਰਤੀ ਸੈਨਾ ਦਾ ਵਿਸ਼ੇਸ਼ ਉਪਰਾਲਾ, ਸ਼ਹੀਦਾਂ ਦੀ ਯਾਦ ''ਚ ਬਣਾਏ 8 ਯਾਦਗਾਰੀ ਗੇਟ

02/03/2020 1:28:46 PM

ਪਠਾਨਕੋਟ (ਧਰਮਿੰਦਰ ਠਾਕੁਰ) - ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੇਸ਼ ਲਈ ਧਰੋਹਰ ਹੁੰਦੇ ਹਨ, ਜਿਨ੍ਹਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਯਾਦ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਅਜਿਹਾ ਇਕ ਉਪਰਾਲਾ ਭਾਰਤੀ ਸੈਨਾ ਵਲੋਂ ਪਠਾਨਕੋਟ 'ਚ ਕੀਤਾ ਗਿਆ, ਜਿਥੇ ਸ਼ਹੀਦਾਂ ਦੀ ਯਾਦ 'ਚ ਉਨ੍ਹਾਂ ਦੇ ਨਾਵਾਂ ’ਤੇ 8 ਯਾਦਗਾਰੀ ਗੇਟਾਂ ਦਾ ਨਿਰਮਾਣ ਕੀਤਾ ਗਿਆ। ਇੰਨਾ ਹੀ ਨਹੀਂ ਫੌਜ ਵਲੋਂ ਇੰਨਾ ਯਾਦਗਾਰੀ ਗੇਟਾਂ ਦਾ ਉਦਘਾਟਨ ਸ਼ਹੀਦਾਂ ਦੇ ਪਰਿਵਾਰਾਂ ਦੇ ਹੱਥੋਂ ਹੀ ਕਰਵਾਇਆ ਗਿਆ। ਦੱਸ ਦੇਈਏ ਕਿ ਫੌਜ ਵਲੋਂ ਕੀਤੇ ਗਏ ਇਸ ਉਪਰਾਲੇ ਤੋਂ ਸ਼ਹੀਦਾਂ ਦੇ ਪਰਿਵਾਰ ਬੇਹੱਦ ਖੁਸ਼ ਦਿਖਾਈ ਦਿੱਤੇ, ਜਿਸ ਦੇ ਲਈ ਉਨ੍ਹਾਂ ਨੇ ਭਾਰਤੀ ਫੌਜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਮੈਂਬਰ ਰਵਿੰਦਰ ਵਿੱਕੀ ਨੇ ਦੱਸਿਆ ਕਿ ਇਨ੍ਹਾਂ ਗੇਟਾਂ ਦੇ ਨਿਰਮਾਣ ਦਾ ਮੁੱਖ ਮਕਸਦ ਦੇਸ਼ 'ਤੋਂ ਮਰ ਮਿਟਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਨਵੀਂ ਪੜ੍ਹੀ 'ਚ ਦੇਸ਼ ਭਗਤੀ ਦਾ ਜਜ਼ਬਾ ਬਣਾਏ ਰੱਖਣ ਲਈ ਉਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਉਦਘਾਟਨ ਸਮਾਗਮ 'ਚ ਸ਼ਹੀਦ ਪਰਿਵਾਰਾਂ ਤੇ ਜਵਾਨਾਂ ਸਮੇਤ 21 ਸਬ ਏਰੀਆ ਦੇ ਕਮਾਂਡਰ ਖਾਸ ਤੌਰ 'ਤੇ ਪਹੁੰਚੇ ਹੋਏ ਸਨ। 


rajwinder kaur

Content Editor

Related News