ਪੁਲਸ ਦੀ ਅਚਨਚੇਤ ਛਾਪੇਮਾਰੀ ਦੌਰਾਨ ਪਟਾਕਾ ਹੋਲਸੇਲਰਾਂ ਨੂੰ ਪਈਆਂ ਭਾਜੜਾਂ

Tuesday, Nov 10, 2020 - 05:26 PM (IST)

ਪੁਲਸ ਦੀ ਅਚਨਚੇਤ ਛਾਪੇਮਾਰੀ ਦੌਰਾਨ ਪਟਾਕਾ ਹੋਲਸੇਲਰਾਂ ਨੂੰ ਪਈਆਂ ਭਾਜੜਾਂ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਕੁਝ ਦੁਕਾਨਦਾਰਾਂ ਨੇ ਭੀੜੇ ਬਜ਼ਾਰਾਂ 'ਚ ਪਟਾਕਾ ਸਟਾਕ ਕੀਤੇ ਹੋਏ ਹਨ।ਇਸ ਸਬੰਧੀ ਅੱਜ ਪੁਲਸ ਵਲੋਂ ਅਚਨਚੇਤ ਕੀਤੀ ਛਾਪੇਮਾਰੀ ਦੌਰਾਨ ਕਈ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਰਫੂਚਕਰ ਹੋ ਗਏ।

ਇਹ ਵੀ ਪੜ੍ਹੋ: ਨੂੰਹ 'ਤੇ ਆਇਆ ਦਿਲ, ਇਸ਼ਕ 'ਚ ਅੰਨ੍ਹੇ ਸਹੁਰੇ ਨੇ ਪੁੱਤ ਨੂੰ ਦਿੱਤੀ ਖੌਫ਼ਨਾਕ ਮੌਤ

PunjabKesari

ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਚੱਲਦਿਆਂ ਭਾਵੇਂ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਦੋ ਦਿਨ ਲਈ ਥਾਵਾਂ ਨਿਯੁਕਤ ਕੀਤੀਆਂ ਗਈਆਂ ਹਨ ਅਤੇ ਇਸ ਦਾ ਲਾਟਰੀ ਸਿਸਟਮ ਰਾਹੀਂ ਡਰਾਅ ਵੀ ਕੱਢਿਆ ਗਿਆ ਪਰ ਸ਼ਹਿਰ 'ਚ ਕੁਝ ਦੁਕਾਨਦਾਰਾਂ ਨੇ ਭੀੜੇ ਬਜ਼ਾਰਾਂ 'ਚ ਪਟਾਕੇ ਸਟਾਕ ਕੀਤੇ ਹੋਏ ਹਨ। ਇਸ ਸਬੰਧੀ ਅੱਜ ਪੁਲਸ ਨੇ ਜਦੋਂ ਅਚਾਨਕ ਛਾਪੇਮਾਰੀ ਕੀਤੀ ਤਾਂ ਜਿੱਥੇ ਕੁਝ ਥਾਵਾਂ ਤੋਂ ਪਟਾਕਾ ਮਿਲੇ ਵੀ ਪਰ ਕਈ ਪਟਾਕਾ ਹੋਲਸੇਲਰ ਦੁਕਾਨਾਂ ਬੰਦ ਕਰਕੇ ਰਫੂਚਕਰ ਹੋ ਗਏ।ਮਾਮਲੇ ਸਬੰਧੀ ਡੀ.ਐੱਸ.ਪੀ. ਹਰਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ਼ਰੇਆਮ ਦਿਨ ਦਿਹਾੜੇ ਪਿਓ-ਪੁੱਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ 


author

Shyna

Content Editor

Related News