ਪਟਾਕਾ ਫੈਕਟਰੀ ਦੇ ਮਾਲਕ ਨੂੰ ਰਿਮਾਂਡ ਖਤਮ ਹੋਣ ''ਤੇ 14 ਦਿਨਾਂ ਲਈ ਜੇਲ ਭੇਜਿਆ

Saturday, Mar 31, 2018 - 11:12 AM (IST)

ਪਟਾਕਾ ਫੈਕਟਰੀ ਦੇ ਮਾਲਕ ਨੂੰ ਰਿਮਾਂਡ ਖਤਮ ਹੋਣ ''ਤੇ 14 ਦਿਨਾਂ ਲਈ ਜੇਲ ਭੇਜਿਆ

ਜਲੰਧਰ (ਜਤਿੰਦਰ, ਭਾਰਦਵਾਜ)— ਪੁਲਸ ਵੱਲੋਂ ਮੁਹੱਲਾ ਰਿਆਜ਼ਪੁਰਾ ਸਥਿਤ ਨਾਜਾਇਜ਼ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੇ ਮਾਮਲੇ 'ਚ ਗ੍ਰਿਫਤਾਰ ਫੈਕਟਰੀ ਮਾਲਕ ਗੁਰਦੀਪ ਸਿੰਘ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਸ਼ੁੱਕਰਵਾਰ ਮੁੜ ਆਸ਼ੀਸ਼ ਅਬੋਰਲ (ਸੀ. ਜੇ. ਐੱਮ.) ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇਥੋਂ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ ਭੇਜਣ ਦਾ ਹੁਕਮ ਸੁਣਾਇਆ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਿਆਜ਼ਪੁਰਾ ਮੁਹੱਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਸੀ, ਜਦਕਿ ਚਾਰ ਹੋਰ ਜ਼ਖਮੀ ਹੋ ਗਏ ਸਨ।


Related News