ਪਟਿਆਲਾ : ''ਪਾਦਰੀ ਮਾਮਲੇ'' ''ਚ ਪੁਲਸ ਵਲੋਂ ਇਕ ਹੋਰ ਗ੍ਰਿਫਤਾਰੀ

Thursday, May 02, 2019 - 03:55 PM (IST)

ਪਟਿਆਲਾ : ''ਪਾਦਰੀ ਮਾਮਲੇ'' ''ਚ ਪੁਲਸ ਵਲੋਂ ਇਕ ਹੋਰ ਗ੍ਰਿਫਤਾਰੀ

ਪਟਿਆਲਾ : ਜਲੰਧਰ ਦੇ ਪਾਦਰੀ ਮਾਮਲੇ 'ਚ 6 ਕਰੋੜ ਤੋਂ ਵੱਧ ਦੀ ਰਕਮ ਹੜੱਪਣ ਵਾਲੇ ਭਗੌੜੇ 2 ਥਾਣੇਦਾਰਾਂ ਦੀ ਜਿੱਥੇ ਕੋਚੀ ਪੁਲਸ ਵਲੋਂ ਗ੍ਰਿਫਤਾਰੀ ਕੀਤੀ ਗਈ ਹੈ, ਉੱਥੇ ਹੀ ਵੀਰਵਾਰ ਨੂੰ ਐੱਸ. ਆਈ. ਦੀ ਟੀਮ ਅਤੇ ਪਟਿਆਲਾ ਪੁਲਸ ਨੇ ਆਪਰੇਸ਼ਨ ਕਰਕੇ ਅਰਬਨ ਅਸਟੇਟ ਫੇਜ਼-1 ਦੀ ਬਲਬੀਰ ਸਿੰਘ ਕਾਲੋਨੀ 'ਚ ਛਾਪੇਮਾਰੀ ਕੀਤੀ। ਪੁਲਸ ਨੇ ਇਸ ਛਾਪੇਮਾਰੀ ਦੌਰਾਨ ਭਗੌੜੇ ਏ. ਐੱਸ. ਆਈ. ਜੋਗਿੰਦਰ ਸਿੰਘ ਦੇ ਗੁਆਂਢੀ ਰਿਸ਼ਤੇਦਾਰ ਮੁਹੰਮਦ ਸ਼ਕੀਲ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਹੰਮਦ ਸ਼ਕੀਲ ਦੀ ਗ੍ਰਿਫਤਾਰੀ ਕੀਤੀ ਹੈ ਅਤੇ ਕੁਝ ਰਿਕਵਰੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ।


author

Babita

Content Editor

Related News